ਹੁਸ਼ਿਆਰਪੁਰ: ਲਾੜੇ ਨੇ ਨਿਭਾਇਆ ਆਪਣਾ ਫਰਜ਼, ਘੋੜੀ ਚੜ੍ਹਨ ਤੋਂ ਪਹਿਲਾਂ ਪਾਈ ਵੋਟ
Sunday, Feb 14, 2021 - 03:45 PM (IST)

ਹੁਸ਼ਿਆਰਪੁਰ (ਅਮਰੀਕ)— ਪੰਜਾਬ ’ਚ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਅੱਜ ਹੁਸ਼ਿਆਰਪੁਰ ਜ਼ਿਲ੍ਹੇ ’ਚ ਵਿਆਹ ਵਾਲੇ ਦਿਨ ਲਾੜੇ ਨੇ ਘੋੜੀ ਚੜ੍ਹਨ ਤੋਂ ਪਹਿਲਾਂ ਆਪਣਾ ਵੋਟ ਦੇ ਅਧਿਕਾਰ ਦਾ ਫਰਜ਼ ਅਦਾ ਕਰਦੇ ਹੋਏ ਵੋਟ ਪਾਈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਵੋਟਿੰਗ ਦਾ ਕੰਮ ਜਾਰੀ, ਜਾਣੋ ਕਿਹੜੇ-ਕਿਹੜੇ ਇਲਾਕਿਆਂ ਵਿਚ ਪੈ ਰਹੀਆਂ ਨੇ ਵੋਟਾਂ
ਵਾਰਡ ਨੰਬਰ-4 ਵਿਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਆਏ ਹਰਿੰਦਰ ਪਾਲ ਸਿੰਘ ਨੇ ਵਿਆਹ ਦੇ ਦਿਨ ਬਾਰਾਤ ਲਿਜਾਣ ਤੋਂ ਪਹਿਲਾਂ ਆਪਣੇ ਵੋਟ ਪਾਉਣ ਨੂੰ ਤਰਜੀਹ ਦਿੱਤੀ ਅਤੇ ਲਾੜਾ ਬਣ ਕੇ ਵੋਟ ਪਾਉਣ ਲਈ ਪਹੁੰਚਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਵੇਂ ਨਵੇਂ ਪੀੜ੍ਹੀ ’ਚ ਸਿਆਸੀ ਲੋਕਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ, ਉਨ੍ਹਾਂ ਦਾ ਮਕਸਦ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਨਵੀਂ ਪੀੜ੍ਹੀ ਦੇ ਨੌਜਵਾਨ ਨੂੰ ਅਪੀਲ ਕਰਦੇ ਹੋਏ ਕਿ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ਜ਼ਿਲ੍ਹੇ ’ਚ ਜਾਣੋ ਹੁਣ ਤੱਕ ਕਿੰਨੀ ਫ਼ੀਸਦੀ ਹੋਈ ਵੋਟਿੰਗ, ਲੋਕਾਂ ’ਚ ਦਿੱਸਿਆ ਭਾਰੀ ਉਤਸ਼ਾਹ
ਜ਼ਿਕਰਯੋਗ ਹੈ ਕਿ ਅੱਜ ਪੂਰੇ ਪੰਜਾਬ ’ਚ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਹੋ ਰਹੀਆਂ ਹਨ, ਜੋਕਿ 4 ਵਜੇ ਤੱਕ ਵੋਟਿੰਗ ਹੋਵੇਗੀ। ਚੋਣਾਂ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ : ਰੋਪੜ: ਨੰਗਲ ’ਚ ਜਾਅਲੀ ਵੋਟ ਪਾਉਣ ਨੂੰ ਲੈ ਕੇ ਹੰਗਾਮਾ, ਸਥਿਤੀ ਤਣਾਅਪੂਰਨ
ਨੋਟ: ਇਸ ਖ਼ਬਰ ਨੂੰ ਲੈ ਕੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ