ਹੁਸ਼ਿਆਰਪੁਰ-ਦਿੱਲੀ ਰੇਲ ਸੋਮਵਾਰ ਤੋਂ ਦੋਬਾਰਾ ਹੋਵੇਗੀ ਚਾਲੂ: ਸੋਮ ਪ੍ਰਕਾਸ਼

06/17/2021 6:26:53 PM

ਫਗਵਾੜਾ (ਜਲੋਟਾ, ਹਰਜੋਤ)- ਭਾਰਤ ਵਿੱਚ ਕੋਰੋਨਾ ਤੋਂ ਬਚਣ ਲਈ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਗਾਈਡ ਲਾਈਨ ਕੀਤੀਆਂ ਜਾਂਦੀਆਂ ਰਹੀਆਂ ਹਨ। ਜਿਸ ਨਾਲ ਕੋਰੋਨਾ ਨੇ ਦੇਸ਼ ਦੇ ਹਰ ਖਿੱਤੇ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਆਵਾਜਾਈ ਵੀ ਕੋਰੋਨਾ ਦੀ ਮਾਰ ਨਾਲ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਜ਼ਿਆਦਾਤਰ ਲੋਕ ਇਕ ਰਾਜ ਤੋਂ ਦੂਜੇ ਰਾਜ ਵਿੱਚ ਜਾਣ ਲਈ ਸਭ ਤੋਂ ਸਸਤਾ ਸਾਧਨ ਰੇਲ ਦੇ ਸਫ਼ਰ ਨੂੰ ਹੀ ਤਰਜੀਹ ਦਿੰਦੇ ਹਨ ਪਰ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਪੂਰੇ ਦੇਸ਼ ਵਿੱਚ ਰੇਲ ਸੇਵਾ ਨੂੰ ਕਾਫ਼ੀ ਹੱਦ ਤੱਕ ਬੰਦ ਕੀਤਾ ਗਿਆ। 

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਜਨਤਾ ਵੱਲੋਂ ਉਨਾਂ ਨੂੰ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਹੁਸ਼ਿਆਪੁਰ ਤੋਂ ਦਿੱਲੀ ਦੀ ਰੇਲ ਸੇਵਾ ਦੋਬਾਰਾ ਬਹਾਲ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆਪਣੇ ਵਪਾਰ ਤੋਂ ਇਲਾਵਾ ਹੋਰ ਜ਼ਰੂਰੀ ਕੰਮ ਜੋ ਆਵਾਜਾਈ ਨਾਲ ਸਬੰਧਤ ਹਨ, ਕਰ ਸਕਣ। 

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

ਸੋਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਰੇਲਵੇ ਮੰਤਰੀ ਪਿਊਸ਼ ਗੋਇਲ ਜੀ ਨੂੰ ਮਿਲ ਕੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਜਨਤਾ ਦੀ ਇਹ ਸਮੱਸਿਆ ਦੱਸੀ ਗਈ ਤਾਂ ਮਾਣਯੋਗ ਰੇਲਵੇ ਮੰਤਰੀ ਜੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਸ ਸਮੱਸਿਆ ਦਾ ਹੱਲ ਕੱਢਿਆ ਅਤੇ ਮੁਡ਼ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ। ਇਥੇ ਦੱਸਣਯੋਗ ਹੈ ਕਿ ਮਿਤੀ 21/06/2021 ਤੋਂ ਰੇਲ ਨੰ. 04011/04012 ਹੁਸ਼ਿਆਰਪੁਰ ਦਿੱਲੀ ਹੁਸ਼ਿਆਰਪੁਰ ਐਕਸਪ੍ਰੈੱਸ ਸਪੈਸ਼ਲ ਵਾਇਆ ਫਗਵਾੜਾ ਸਮਾਂ ਰਾਤ 10:25 ਹੁਸ਼ਿਆਰਪੁਰ ਤੋਂ ਚੱਲ ਕੇ ਦੇਰ ਰਾਤ 12:08 ਵਜੇ ਫਗਵਾੜਾ ਅਤੇ ਸਵੇਰੇ 07:35 ਦਿੱਲੀ ਅਤੇ ਸ਼ਾਮ 5:25 ਦਿੱਲੀ ਤੋਂ ਚੱਲ ਕੇ ਦੇਰ ਰਾਤ 12:12 ਵਜੇ ਫਗਵਾੜਾ ਅਤੇ ਰਾਤ 2:00 ਵਜੇ ਹੁਸ਼ਿਆਰਪੁਰ ਪਹੁੰਚੇਗੀ, ਜਿਸ ਨੂੰ ਦੋਬਾਰਾ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਰੇਲ ਸੇਵਾ ਦੀ ਬਹਾਲੀ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਲਾਭ ਮਿਲੇਗਾ।

ਇਹ ਵੀ ਪੜ੍ਹੋ: ਜਲੰਧਰ: ਪਿਤਾ ਨਾਲ ਦੋਸਤੀ ਵਧਾ ਕੇ ਬੇਟੀ ਨੂੰ ਭੇਜਣੇ ਸ਼ੁਰੂ ਕੀਤੇ ਅਸ਼ਲੀਲ ਮੈਸੇਜ ਤੇ ਕਿਹਾ-'ਤੇਰੇ ਨਾਲ ਹੀ ਕਰਾਂਗਾ ਵਿਆਹ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News