ਹੁਸ਼ਿਆਰਪੁਰ: ਸੇਵਾ ਮੁਕਤ ਏ. ਐਸ. ਆਈ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

06/16/2017 4:15:43 PM

ਹੁਸ਼ਿਆਰਪੁਰ(ਸਮੀਰ ਵਸ਼ਿਸ਼ਟ) — ਜ਼ਿਲਾ ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ 'ਚ ਪੈਂਦੇ ਪਿੰਡ ਕਾਨੇ 'ਚ ਬੀਤੀ ਦੇਰ ਰਾਤ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੇ ਪੁਲਸ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ। ਪੰਜਾਬ ਪੁਲਸ 'ਚ ਬਤੌਰ ਏ. ਐਸ. ਆਈ ਦੀ ਡਿਊਟੀ ਤੋਂ ਸੇਵਾ ਮੁਕਤ ਹੋਏ ਮਦਨ ਸਿੰਘ ਦਾ ਬੀਤੀ ਦੇਰ ਰਾਤ ਨੂੰ ਅਣਜਾਣ ਲੋਕਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਿਸ ਕਾਰਨ ਮ੍ਰਿਤਕ ਨੂੰ ਪਛਾਣਨਾ ਮੁਸ਼ਕਲ ਸੀ।
ਮਦਨ ਸਿੰਘ 6 ਸਾਲ ਪਹਿਲਾਂ ਹੀ ਡਿਊਟੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਘਰ 'ਚ ਆਪਣੀ ਪਤਨੀ ਅਤੇ ਬੇਟੀ ਨਾਲ ਰਹਿੰਦਾ ਸੀ ਜਦੋਂ ਕਿ 3 ਬੇਟੇ ਵਿਦੇਸ਼ 'ਚ ਸਨ। ਜਿਨ੍ਹਾਂ 'ਚੋਂ ਇਕ ਛੋਟਾ ਬੇਟਾ ਕੁਝ ਦਿਨ ਪਹਿਲਾਂ ਹੀ ਵਿਦੇਸ਼ ਤੋਂ ਘਰ ਆਇਆ ਸੀ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਮ੍ਰਿਤਕ ਮਦਨ ਲਾਲ ਖਾਣਾ ਖਾਣ ਤੋਂ ਬਾਅਦ ਜਦੋਂ ਮੋਟਰਸਾਈਕਲ 'ਤੇ ਘਰ ਤੋਂ ਖੇਤਾਂ ਲਈ ਨਿਕਲਿਆ ਤਾਂ ਪਿੰਡ ਨੇੜੇ ਕਿਸੇ ਅਣਜਾਣ ਲੋਕਾਂ ਨੇ  ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਵੇਰ ਨੂੰ ਮਦਨ ਲਾਲ ਦੀ ਲਾਸ਼ ਪਿੰਡ ਦੇ ਖੇਤਾਂ ਕੋਲ ਪਈ ਮਿਲੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ 'ਤੇ ਪਹੁੰਚੇ ਡੀ. ਐਸ. ਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਦਨ ਲਾਲ ਦਾ ਅਣਜਾਣ ਲੋਕਾਂ ਨੇ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਬਿਆਨਾਂ 'ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂ ਕਿ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।


Related News