ਸੇਵਾ ਕਾਰਜ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਨਸੀਬ ਹੁੰਦੈ
Thursday, Apr 11, 2019 - 04:34 AM (IST)
ਹੁਸ਼ਿਆਰਪੁਰ (ਆਨੰਦ)-ਲਾਲਾ ਭੀਮ ਸੈਨ ਸੇਵਾ ਸਮਿਤੀ ਨੇ ਆਪਣੇ ਸੇਵਾ ਕਾਰਜਾਂ ਦੀ ਕਡ਼ੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਕੰਡੀ ਖੇਤਰ ਦੇ ਪਿੰਡ ਮੁਸਤਾਪੁਰ ਵਿਖੇ ਪਿੰਡ ਵਾਸੀਆਂ ਦੀ ਮੰਗ ’ਤੇ ਸ਼ਮਸਾਨ ਘਾਟ ਵਿਖੇ ਫਰਸ਼ ਅਤੇ ਬੈਠਣ ਲਈ ਬੈਂਚਾਂ ਦੀ ਸੇਵਾ ਕੀਤੀ ਗਈ। ਸਮਿਤੀ ਦੇ ਸੰਚਾਲਕ ਪ੍ਰੇਮ ਸ਼ਰਮਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਮਸ਼ਾਨਘਾਟ ਦੀ ਹੋਰ ਸੁੰਦਰਤਾ ਲਈ ਭਗਵਾਨ ਸ਼ਿਵ ਸ਼ੰਕਰ ਦੀ 6 ਫੁੱਟ ਉੱਚੀ ਮੂਰਤੀ ਧਾਰਮਕ ਰਸਮਾਂ ਉਪਰੰਤ ਸਥਾਪਤ ਕੀਤੀ ਗਈ ਹੈ। ਇਸ ਮੌਕੇ ਸਰਪੰਚ ਸੁਖਜਿੰਦਰ ਕੌਰ ਨੇ ਸਮਿਤੀ ਦੇ ਸੰਚਾਲਕ ਪ੍ਰੇਮ ਸ਼ਰਮਾ ਵੱਲੋਂ ਚੁੱਕੇ ਗਏ ਇਸ ਸੇਵਾ ਕਾਰਜ ਦੀ ਸ਼ਲਾਘਾ ਕਦਿਆ ਕਿਹਾ ਕਿ ਇਸ ਤਰ੍ਹਾਂ ਦੇ ਸੇਵਾ ਕਾਰਜ ਪ੍ਰਮਾਤਮਾ ਦੀ ਕ੍ਰਿਪਾ ਨਾਲ ਹੀ ਨਸੀਬ ਹੁੰਦੇ ਹਨ। ਇਸ ਸਮੇਂ ਸੁਖਜਿੰਦਰ ਕੌਰ ਮੁਸਤਾਪੁਰ, ਠਾਕੁਰ ਤਰਸੇਮ ਸਿੰਘ, ਪੂਨਮ ਸ਼ਰਮਾ, ਮੋਹਿਤ ਸ਼ਰਮਾ, ਡਾ. ਅਨੁਰਾਧਾ, ਡਾ. ਪਵਨ ਕੁਮਾਰ, ਸੋਮ ਰਾਜ, ਜੁਗਲ ਕਿਸ਼ੋਰ, ਗੁਰਚਰਨ ਸਿੰਘ, ਰਮਨ, ਰੋਹਿਤ ਤੇ ਕਈ ਹੋਰ ਹਾਜ਼ਰ ਸਨ।
