ਐਮਰਜੈਂਸੀ ਵਾਰਡ ’ਚ ਟੁੱਟਾ ਪੱਖਾ ਦੇ ਰਿਹੈ ਹਾਦਸੇ ਨੂੰ ਸੱਦਾ
Monday, Apr 08, 2019 - 04:21 AM (IST)

ਹੁਸ਼ਿਆਰਪੁਰ (ਅਮਰਿੰਦਰ)-ਇਥੋਂ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਵਡ਼ਦੇ ਹੀ ਇਨ੍ਹੀਂ ਦਿਨੀਂ ਲੋਕਾਂ ਨੂੰ ਹੀ ਨਹੀਂ ਬਲਕਿ ਮਰੀਜ਼ਾਂ ਦੇ ਨਾਲ-ਨਾਲ ਆਏ ਪਰਿਵਾਰ ਵਾਲਿਆਂ ਦੀ ਨਜ਼ਰ ਛੱਤ ’ਤੇ ਲੱਗੇ ਟੁੱਟੇ ਪੱਖੇ ਵੱਲ ਚਲੀ ਹੀ ਜਾਂਦੀ ਹੈ। ਇਥੇ ਗਰਮੀ ਦੇ ਮੌਸਮ ’ਚ ਲੋਕ ਪੱਖੇ ਨੂੰ ਦੇਖ ਕੇ ਸਿਹਤ ਵਿਭਾਗ ਨੂੰ ਕੋਸਦੇ ਨਜ਼ਰ ਆਉਂਦੇ ਹਨ। ਕਦੇ ਵੀ ਡਿੱਗ ਕੇ ਹੋ ਸਕਦੈ ਵੱਡਾ ਹਾਦਸਾਵਰਣਨਯੋਗ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਐਮਰਜੈਂਸੀ ਵਾਰਡ ’ਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨਜ਼ਰ ਇਸ ਸਮੱਸਿਆ ’ਤੇ ਪੈਣ ਤੋਂ ਬਾਅਦ ਵੀ ਸਿਵਲ ਹਸਪਤਾਲ ਪ੍ਰਸ਼ਾਸਨ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਪੱਖੇ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਕਦੇ ਵੀ ਇਹ ਡਿੱਗ ਕੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਿਹਤ ਵਿਭਾਗ ਦੇ ਵੱਡੇ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਆਲਮ ਇਹ ਹੈ ਕਿ ਲੰਬੇ ਸਮੇਂ ਤੋਂ ਖਰਾਬ ਪਏ ਇਸ ਪੱਖੇ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨਾਲ ਹੋ ਰਿਹੈ ਖਿਲਵਾਡ਼ ਐਮਰਜੈਂਸੀ ਵਾਰਡ ’ਚ ਪੱਖੇ ਥੱਲੇ ਬੈਠੇ ਮਰੀਜ਼ਾਂ ਦੇ ਪਰਿਵਾਰਾਂ ਦੀ ਮੰਨੀਏ ਤਾਂ ਉਹ ਇਸ ਦੀ ਸ਼ਿਕਾਇਤ ਕਈ ਵਾਰ ਕਰ ਚੁੱਕੇ ਹਨ ਪਰ ਸਿਵਲ ਹਸਪਤਾਲ ਪ੍ਰਬੰਧਕ ਇਸ ਵੱਲ ਧਿਆਨ ਦੇਣਾ ਮੁਨਾਸਿਬ ਨਹੀਂ ਸਮîਝ ਰਿਹਾ। ਇਸ ਤੋਂ ਲੱਗਦਾ ਹੈ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਮਰੀਜ਼ਾਂ ਨੂੰ ‘ਰਾਮ ਭਰੋਸੇ’ ਛੱਡ ਦਿੱਤਾ ਹੈ। ਸਮੱਸਿਆ ਦਾ ਹੋਵੇਗਾ ਜਲਦ ਹੱਲ ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਸੀਨੀ. ਮੈਡੀਕਲ ਅਫ਼ਸਰ ਡਾ. ਵਿਨੋਦ ਸਰੀਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਾਫ਼ ਤੌਰ ’ਤੇ ਕਿਹਾ ਕਿ ਅਜੇ ਤੱਕ ਸਾਨੂੰ ਇਸ ਸਬੰਧੀ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ। ਜੇਕਰ ਅਜਿਹੀ ਸਮੱਸਿਆ ਹੈ ਤਾਂ ਜਲਦ ਹੀ ਹੱਲ ਕਰ ਦਿੱਤੀ ਜਾਵੇਗੀ।