ਗੰਨੇ ਦੀ ਕਟਾਈ ਤੇ ਚੁਕਾਈ ਕਰਨ ਵਾਲੀ ਮਸ਼ੀਨ ਬਣੀ ਕਿਸਾਨਾਂ ਲਈ ਵਰਦਾਨ
Friday, Apr 05, 2019 - 04:21 AM (IST)
ਹੁਸ਼ਿਆਰਪੁਰ (ਘੁੰਮਣ)-ਕਿਸਾਨਾਂ ਖਾਸਕਰ ਗੰਨਾਕਾਸ਼ਤਕਾਰਾਂ ਨੂੰ ਹਰ ਸਾਲ ਗੰਨੇ ਦੀ ਬੀਜਾਈ ਤੇ ਕਟਾਈ ਸਬੰਧੀ ਲੇਬਰ ਦੀ ਘਾਟ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਡਡਿਆਣਾ ਕਲਾਂ ਵਿਖੇ ਏ. ਬੀ. ਸ਼ੂਗਰ ਮਿੱਲ ਰੰਧਾਵਾ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਕਟਾਈ ਤੇ ਚੁਕਾਈ ਸਬੰਧੀ ਬਣੀ ਵਿਸ਼ੇਸ਼ ਮਸ਼ੀਨ ਦਾ ‘ਡੈਮੋ’ ਦੇਣ ਮੌਕੇ ਬਲਵੰਤ ਸਿੰਘ ਗਰੇਵਾਲ ਸੀਨੀ. ਮੀਤ ਪ੍ਰਧਾਨ ਤੇ ਵੀ. ਪੀ. ਸਿੰਘ ਮੀਤ ਪ੍ਰਧਾਨ ਨੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਇਸ ਮਸ਼ੀਨ ਸਬੰਧੀ ਪੂਰੀ ਜਾਣਕਾਰੀ ਲੈਣੀ ਜ਼ਰੂਰੀ ਹੈ, ਜਿਸ ਸਬੰਧੀ ਵੱਖ-ਵੱਖ ਪਿੰਡਾਂ ’ਚ ਇਸ ਦਾ ‘ਡੈਮੋ’ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਕਟਾਈ ਕਰਵਾਉਣ ਲਈ ਗੰਨੇ ਦੀ ਬਿਜਾਈ 4 ਫੁੱਟ ਵਾਲੀ ਤਕਨੀਕ ਨਾਲ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਗੰਨੇ ਦੀ ਕਟਾਈ ਤੇ ਚੁਕਾਈ ਲਈ ਪੇਸ਼ ਆਉਂਦੀ ਲੇਬਰ ਦੀ ਸਮੱਸਿਆ ਦਾ ਹਲ ਕਰਨ ਲਈ ਗੰਨਾਕਾਸ਼ਤਕਾਰਾਂ ਲਈ ਵਰਦਾਨ ਸਾਬਤ ਹੋਵੇਗੀ। ਇਸ ਮੌਕੇ ਪੰਕਜ ਕੁਮਾਰ, ਰਸ਼ਪਾਲ ਸਿੰਘ ਡਿਪਟੀ ਜੀ. ਐੱਮ., ਕੁਲਦੀਪ ਸਿੰਘ ਕੇਨ ਮੈਨੇਜਰ, ਪਰਮਜੀਤ ਸਿੰਘ ਤੇ ਬਲਵਿੰਦਰ ਸਿੰਘ ਡਿਪਟੀ ਕੇਨ ਮੈਨੇਜਰ, ਆਜ਼ਾਦ ਸਿੰਘ ਏ. ਸੀ. ਐੱਮ, ਕੁਲਦੀਪ ਸਿੰਘ ਇੰਸਪੈਕਟਰ, ਹਰਮੇਸ਼ ਲਾਲ, ਬਖਸ਼ੀਸ਼ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਬਲਵੰਤ ਸਿੰਘ, ਹਰਮਿੰਦਰ ਸਿੰਘ ਕੰਗ, ਸਤਪਾਲ ਸਿੰਘ, ਜਸਪਾਲ ਸਿੰਘ, ਚਰਨਜੀਤ ਸਿੰਘ, ਬਾਲ ਕ੍ਰਿਸ਼ਨ ਸੱਗੀ ਆਦਿ ਸਮੇਤ ਮਿੱਲ ਪ੍ਰਬੰਧਕ ਤੇ ਕਿਸਾਨ ਵੱਡੀ ਗਿਣਤੀ ’ਚ ਹਾਜ਼ਰ ਸਨ।
