ਕਾਲਜ ’ਚ ਪਰਚੇ ਪਡ਼੍ਹਨ ਦਾ ਕਰਵਾਇਆ ਮੁਕਾਬਲਾ

Friday, Mar 29, 2019 - 04:51 AM (IST)

ਕਾਲਜ ’ਚ ਪਰਚੇ ਪਡ਼੍ਹਨ ਦਾ ਕਰਵਾਇਆ ਮੁਕਾਬਲਾ
ਹੁਸ਼ਿਆਰਪੁਰ (ਜਤਿੰਦਰ)-ਖ਼ਾਲਸਾ ਕਾਲਜ ਗਡ਼੍ਹਦੀਵਾਲਾ ਵਿਖੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਅਰਥ-ਸ਼ਾਸਤਰ ਵਿਭਾਗ ਵੱਲੋਂ ਕਾਲਜ ਵਿਖੇ ‘ਅਜੋਕੇ ਸਮੇਂ ਵਿਚ ਸਰਕਾਰ ਦੀਆਂ ਆਰਥਿਕ ਨੀਤੀਆਂ’ ਵਿਸ਼ੇ ’ਤੇ ਪਰਚੇ ਪਡ਼੍ਹਨ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ-ਚਡ਼੍ਹ ਕੇ ਹਿੱਸਾ ਲਿਆ। ਇਸ ਮੌਕੇ ਸ਼ਰਨਜੀਤ ਕੌਰ, ਜਸਪ੍ਰੀਤ ਕੌਰ, ਅਕਸ਼ੇਪ੍ਰਿਆ, ਪ੍ਰੀਤੀ ਦੇਵੀ, ਰੇਨੂਕਾ ਸ਼ਰਮਾ ਅਤੇ ਕਈ ਹੋਰ ਵਿਦਿਆਰਥੀਆਂ ਨੇ ਪਰਚੇ ਪਡ਼੍ਹੇ। ਵਿਦਿਆਰਥੀਆਂ ਨੇ ਆਪਣੇ ਪਰਚਿਆਂ ਵਿਚ ਵਿਮੁੱਦਰੀਕਰਨ, ਮੇਕ ਇਨ ਇੰਡੀਆ, ਸਕਿੱਲ ਇੰਡੀਆ ਆਦਿ ਵਿਸ਼ਿਆਂ ’ਤੇ ਵਿਚਾਰ ਚਰਚਾ ਕੀਤੀ। ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਇਸ ਮੌਕੇ ਪ੍ਰੋ. ਅਰਚਨਾ ਠਾਕੁਰ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਸਮੇਂ ਪ੍ਰੋ. ਸ਼ਾਇਨਾ ਪਰਮਾਰ, ਪ੍ਰੋ. ਨੇਹਾ, ਪ੍ਰੋ. ਜਸਪ੍ਰੀਤ, ਪ੍ਰੋ. ਨਵਨੀਤ, ਪ੍ਰੋ. ਸਤਵਿੰਦਰ ਸਿੰਘ ਆਦਿ ਹਾਜ਼ਰ ਸਨ। ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਭਵਿੱਖ ਵਿਚ ਅਜਿਹੇ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Related News