ਜੱਟਪੁਰ ’ਚ ਪ੍ਰਕਾਸ਼ ਪੁਰਬ ਮੌਕੇ ਫਲਾਂ ਦਾ ਲਾਇਆ ਲੰਗਰ
Thursday, Feb 21, 2019 - 04:22 AM (IST)
ਹੁਸ਼ਿਆਰਪੁਰ (ਗੁਰਮੀਤ)–ਸ੍ਰੀ ਗੁਰੂ ਰਵਿਦਾਸ ਜੀ ਦੇ 642ਵੇਂ ਆਗਮਨ ਪੁਰਬ ਨੂੰ ਸਮਰਪਿਤ ਪਿੰਡ ਜੱਟਪੁਰ ਵਿਖੇ ਸਰਪੰਚ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫਲਾਂ ਦਾ ਲੰਗਰ ਲਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਜਿੱਥੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਸੰਤਰਿਆਂ ਦਾ ਪ੍ਰਸ਼ਾਦ ਵੰਡਿਆ ਗਿਆ ਉੱਥੇ ਹੀ ਪਿੰਡ ਵਿਚ ਪਹੁੰਚੇ ਵਿਸ਼ਾਲ ਨਗਰ ਕੀਰਤਨ ਦਾ ਭਰਵਾਂ ਸੁਆਗਤ ਵੀ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਦੇ ਫਲਾਂ ਦੇ ਲੰਗਰ ਵਰਤਾਏ। ਇਸ ਮੌਕੇ ਰੇਸ਼ਮ ਸਿੰਘ ਬੰਗਾ, ਪ੍ਰੇਮ ਕੁਮਾਰ, ਦਵਿੰਦਰ ਸਿੰਘ ਬੰਗਾ, ਹਰਮੀਤ ਕੌਰ, ਚਰਨ ਕੌਰ, ਸੁਨੀਤਾ ਦੇਵੀ, ਕਰਨ ਬੰਗਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਮੂਹ ਸੰਗਤਾਂ ਹਾਜ਼ਰ ਸਨ।
