ਸੰਤ ਬਾਬਾ ਰੰਗੀ ਰਾਮ ਜੀ ਦੀ ਬਰਸੀ ਸਬੰਧੀ ਕਰਵਾਇਆ ਵਿਸ਼ਾਲ ਧਾਰਮਕ ਸਮਾਗਮ

02/16/2019 4:12:50 AM

ਹੁਸ਼ਿਆਰਪੁਰ (ਸ਼ਰਮਾ)-ਮਹਾਨ ਮਹਾਪੁਰਸ਼ ਸੰਤ ਬਾਬਾ ਰੰਗੀ ਰਾਮ ਜੀ ਦੀ 45ਵੀਂ ਬਰਸੀ ਅੱਜ ਪਿੰਡ ਜਾਜਾ ਵਿਖੇ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਚਮਾਣਾ ਸਾਹਿਬ ਵਿਖੇ ਬਹੁਤ ਹੀ ਧਾਰਮਕ ਸ਼ਰਧਾ ਨਾਲ ਮਨਾਈ ਗਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬ ਰਾਮਜੀ ਦਾਸ ਦੀ ਅਗਵਾਈ ’ਚ ਬਰਸੀ ਸਬੰਧੀ ਵਿਸ਼ਾਲ ਧਾਰਮਕ ਦੀਵਾਨ ਸਜਾਏ ਗਏ। ਇਸ ਦੌਰਾਨ ਸੰਤ ਬਾਬਾ ਮੱਖਣ ਜੀ ਟੂਟੋਮਜਾਰਾ, ਸੰਤ ਬਾਬਾ ਜਸਵੰਤ ਸਿੰਘ ਠੱਕਰਵਾਲ, ਭਾਈ ਬਲਵਿੰਦਰ ਸਿੰਘ ਲੁਹਾਰਾਂ, ਭਾਈ ਗੁਰਪਾਲ ਸਿੰਘ, ਜਸਵੰਤ ਸਿੰਘ ਪਰਵਾਨਾ ਦਸੂਹਾ, ਬਾਬਾ ਮਨਪ੍ਰੀਤ ਸਿੰਘ, ਮੈਡਮ ਸੁਰਿੰਦਰ ਕੌਰ ਨੇ ਆਪਣੇ ਪ੍ਰਵਚਨਾਂ ਤੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਰਾਮਜੀ ਦਾਸ ਨੇ ਆਈਆਂ ਸੰਗਤਾਂ ਤੇ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਸੰਗਤਾਂ ਨੂੰ ਗੁਰਬਾਣੀ ਨਾਲ ਜੁਡ਼ਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਵਿਰਦੀ, ਤਰਲੋਚਨ ਸਿੰਘ ਐੱਸ. ਡੀ. ਓ., ਹਰਦੀਪ ਸਿੰਘ ਜਾਜਾ, ਜਰਨੈਲ ਸਿੰਘ, ਪਰਮਜੀਤ ਸਿੰਘ ਯੂ. ਐੱਸ. ਏ. ਮੈਡਮ, ਸੁਰਿੰਦਰ ਕੌਰ ਤੋਂ ਇਲਾਵਾ ਸੰਤ ਬਾਬਾ ਰੰਗੀ ਰਾਮ ਹਸਪਤਾਲ ਦਾ ਸਮੂਹ ਸਟਾਫ਼ ਤੇ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

Related News