ਕਾਲੇਵਾਲ ਭਗਤਾਂ ਦੀ ਨਵੀਂ ਬਣੀ ਪੰਚਾਇਤ ਦਾ ਸਨਮਾਨ
Sunday, Jan 20, 2019 - 12:09 PM (IST)
ਹੁਸ਼ਿਆਰਪੁਰ (ਜਸਵੀਰ)-ਡੇਰਾ 108 ਸੰਤ ਬਾਬਾ ਪੂਰਨ ਦਾਸ ਜੀ ਕਾਲੇਵਾਲ ਭਗਤਾਂ ਵਿਖੇ ਡੇਰਾ ਸੰਚਾਲਕ ਸੰਤ ਬਾਬਾ ਸੀਤਲ ਦਾਸ ਜੀ ਵਾਈਸ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਨਵੀਂ ਪੰਚਾਇਤ ਬਣਨ ਦੀ ਖੁਸ਼ੀ ਵਿਚ ਧਾਰਮਕ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸਰਪੰਚ ਰਜਨੀ, ਮੈਂਬਰ ਪੰਚਾਇਤ ਸਤਵਿੰਦਰ ਸਿੰਘ ਮਿੰਟੂ, ਪੰਚ ਪ੍ਰਗਟ ਸਿੰਘ, ਪੰਚ ਹਰਪ੍ਰੀਤ ਸਿੰਘ, ਪੰਚ ਧਰਮਵੀਰ, ਪੰਚ ਬਲਵਿੰਦਰ ਕੌਰ, ਪੰਚ ਸੁਸ਼ਮਾ ਰਾਣੀ ਅਤੇ ਪੰਚ ਸਰਬਜੀਤ ਕੌਰ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਸਰਪੰਚ ਰਜਨੀ ਅਤੇ ਪੰਚਾਇਤ ਮੈਂਬਰਾਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਵਿਤਕਰੇ ਤੋਂ ਪਿੰਡ ਦੇ ਵਿਕਾਸ ਕਾਰਜ ਆਪਸੀ ਪ੍ਰੇਮ-ਪਿਆਰ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਕਰਨਗੇ। ਇਸ ਮੌਕੇ ਭਾਰੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।
