ਹੁਸ਼ਿਆਰਪੁਰ : 2 ਵੱਖ-ਵੱਖ ਥਾਵਾਂ ''ਤੇ ਲੱਗੀ ਅੱਗ
Tuesday, Jun 04, 2019 - 11:33 AM (IST)

ਹਸ਼ਿਆਰਪੁਰ (ਅਮਰੀਕ) - ਹੁਸ਼ਿਆਰਪੁਰ ਦੀ ਮੈਡੀਸਨ ਮਾਰਕੀਟ 'ਚ ਦਵਾਈਆਂ ਦੀ ਇਕ ਦੁਕਾਨ ਨੂੰ ਅੱਗ ਲੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਮੌਜੂਦ ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬਹੁਤ ਕੋਸ਼ਿਸ਼ਾਂ ਕਰਨ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਇਸ ਘਟਨਾ ਤੋਂ ਬਾਅਦ ਹੁਸ਼ਿਆਰਪੁਰ 'ਚ ਹੀ ਇਕ ਸਰਕਾਰੀ ਹਸਪਤਾਲ ਦੀ ਦੂਜੀ ਇਮਾਰਤ 'ਚ ਬਣੇ ਐੱਸ.ਐੱਮ.ਓ. ਰਿਕਾਰਡ ਕਮਰੇ ਨੂੰ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ। ਦੱਸ ਦੇਈਏ ਕਿ ਸਰਕਾਰੀ ਹਸਪਤਾਲ ਦੇ ਐੱਸ.ਐੱਮ.ਓ. ਰਿਕਾਰਡ ਰੂਮ 'ਚ ਨਵਜੰਮੇ ਬੱਚਿਆਂ ਦੇ ਰਿਕਾਰਡ ਪਏ ਹੋਏ ਸਨ, ਜੋ ਸੜ ਕੇ ਸੁਆਹ ਹੋ ਗਏ। ਇਸ ਤੋਂ ਇਲਾਵਾ ਇਕ ਕੰਪਿਊਟਰ ਅਤੇ ਹੱਥੀਂ ਲਿਖੇ ਦਸਤਾਵੇਜ਼ ਵੀ ਸੜ ਕੇ ਸੁਆਹ ਹੋ ਗਏ।