ਸਾਊਦੀ ਅਰਬ ''ਚ ਫਸੇ ਪੁੱਤ ਦੀ ਰਾਹ ਦੇਖ ਰਹੀ ਹੈ ਬਜ਼ੁਰਗ ਮਾਂ (ਵੀਡੀਓ)

Sunday, Dec 02, 2018 - 10:01 AM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) : ਸਾਊਦੀ ਅਰਬ 'ਚ 14 ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਬੰਧਕ ਬਣਾ ਕੇ ਰੱਖਿਆ ਹੈ, ਜਿਨ੍ਹਾਂ 'ਚ ਪੰਜਾਬ ਦੇ 2 ਤੇ ਹਿਮਾਚਲ ਦੇ 12 ਲੋਕ ਹਨ। ਇਨ੍ਹਾਂ 'ਚ ਹੁਸ਼ਿਆਰਪੁਰ ਦਾ ਹਰਜਿੰਦਰ ਵੀ ਸ਼ਾਮਲ ਹੈ। ਹਰਜਿੰਦਰ ਦੀ ਬਜ਼ੁਰਗ ਮਾਂ ਦਵਿੰਦਰ ਕੌਰ ਨੇ ਰੌਂਦੇ ਹੋਏ ਦੱਸਿਆ ਕਿ ਉਸ ਦਾ ਪੁੱਤ ਸਾਊਦੀ ਅਰਬ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਗਿਆ ਸੀ ਪਰ ਉਸ ਨੂੰ ਕਿ ਪਤਾ ਸੀ ਕਿ ਵਿਦੇਸ਼ੀ ਧਰਤੀ 'ਤੇ ਉਹ ਫਸ ਜਾਵੇਗਾ। ਉਸ ਨੇ ਸਰਕਾਰ ਤੋਂ ਆਪਣੇ ਪੁੱਤ ਨੂੰ ਵਾਪਸ ਵਤਨ ਲਿਆਉਣ ਦੀ ਅਪੀਲ ਕੀਤੀ ਹੈ। 

ਇਹ ਮਾਮਲਾ ਭਾਰਤ ਸਰਕਾਰ ਤੇ ਕੇਂਦਰੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਦੇ ਧਿਆਨ 'ਚ  ਵੀ ਹੈ। ਸਰਕਾਰ ਵਲੋਂ ਨੌਜਵਾਨ ਦੀ ਵਤਨ ਵਾਪਸੀ ਲਈ ਕਦਮ ਉਠਾਏ ਜਾ ਰਹੇ ਹਨ ਤੇ ਇਨ੍ਹਾਂ ਨੌਜਵਾਨਾਂ ਦੀ ਹੁਣ ਕਦੋਂ ਵਤਨ ਵਾਪਸੀ ਹੈ ਇਹ ਦੇਖਣਾ ਹੋਵੇਗਾ।


author

Baljeet Kaur

Content Editor

Related News