ਕੈਸ਼ ਕਾਊਂਟਰ ਖੁੱਲ੍ਹਦੇ ਹੀ ਪਹਿਲੇ ਦਿਨ ਹੁਸ਼ਿਆਰਪੁਰ ਪਾਵਰਕਾਮ ਨੂੰ ਮਿਲਿਆ 69 ਲੱਖ ਦਾ ਰੈਵੇਨਿਊ

05/08/2020 8:19:40 PM

ਹੁਸ਼ਿਆਰਪੁਰ,(ਅਮਰਿੰਦਰ)- ਕੋਰੋਨਾ ਵਾਇਰਸ ਕਾਰਨ ਬੀਤੀ 23 ਮਾਰਚ ਤੋਂ ਪੂਰੇ 46 ਦਿਨਾਂ ਬਾਅਦ ਰਾਜ ਦੇ ਸਾਰੇ ਪਾਵਰਕਾਮ ਦਫਤਰ ਖੁੱਲ੍ਹਣ 'ਤੇ ਸਰਕਾਰ ਵੱਲੋਂ ਸਾਰੇ ਕੈਸ਼ ਕਾਊਂਟਰ ਖੋਲ੍ਹਣ ਦੇ ਨਿਰਦੇਸ਼ ਦੇ ਪਹਿਲੇ ਹੀ ਦਿਨ ਸ਼ੁੱਕਰਵਾਰ ਨੂੰ ਹੁਸ਼ਿਆਰਪੁਰ ਪਾਵਰਕਾਮ ਸਰਕਲ ਨੂੰ 2570 ਬਿਜਲੀ ਖਪਤਕਾਰਾਂ ਦੇ ਜ਼ਰੀਏ 69 ਲੱਖ 8 ਹਜ਼ਾਰ 679 ਰੁਪਏ ਦਾ ਮਾਲੀਆ ਮਿਲਿਆ । ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦੇ ਬਾਅਦ ਅੱਜ ਸ਼ੁੱਕਰਵਾਰ ਨੂੰ 46 ਦਿਨ ਬਾਅਦ ਰਾਜ ਦੇ ਸਾਰੇ 515 ਕੈਸ਼ ਕਾਊਂਟਰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਸਨ । ਸਰਕਾਰੀ ਆਦੇਸ਼ ਦੀ ਪਾਲਣਾ ਕਰਦੇ ਹੋਏ ਹੁਸ਼ਿਆਰਪੁਰ ਦੇ ਸਾਰੇ ਡਿਵੀਜ਼ਨਾਂ ਦੇ ਕੈਸ਼ ਕਾਊਂਟਰ 'ਤੇ ਸਵੇਰੇ 9 ਵਜੇ ਤੋਂ ਹੀ ਲੋਕ ਬਿਜਲੀ ਬਿੱਲ ਦੀ ਅਦਾਇਗੀ ਕਰਨ ਲਈ ਪੁੱਜਣ ਲੱਗੇ । ਪਾਵਰਕਾਮ ਕਰਮਚਾਰੀ ਬਿਜਲੀ ਖਪਤਕਾਰਾਂ ਨੂੰ ਕੈਸ਼ ਕਾਊਂਟਰ ਤੋਂ ਪਹਿਲਾਂ ਹੀ ਦੋਨਾਂ ਹੀ ਹੱਥਾਂ ਨੂੰ ਸੈਨਿਟਾਇਜ਼ ਕਰਨ ਦੇ ਬਾਅਦ ਲਾਈਨ ਵਿਚ ਸੋਸ਼ਲ ਡਿਸਟੈਂਸ ਬਣਾਏ ਰੱਖਣ ਦੀ ਹਿਦਾਇਤਾਂ ਦਿੰਦੇ ਵਿਖੇ ।

ਬਿੱਲ ਅਦਾਇਗੀ ਮਾਮਲੇ ਵਿਚ ਵੀ ਹੁਸ਼ਿਆਰਪੁਰ ਸਰਕਲ ਅੱਵਲ

ਪਾਵਰਕਾਮ ਹੈਡਕਵਾਟਰ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਪਾਵਰਕਾਮ ਜਲੰਧਰ ਜੋਨ ਦੇ ਅਧੀਨ ਆਉਂਦੇ ਹੁਸ਼ਿਆਰਪੁਰ, ਨਵਾਂਸ਼ਹਿਰ , ਕਪੂਰਥਲਾ ਤੇ ਜਲੰਧਰ ਸਰਕਲ ਵਿਚ ਸ਼ੁੱਕਰਵਾਰ ਨੂੰ ਪਹਿਲੇ ਦਿਨ 1 ਕਰੋੜ 90 ਲੱਖ ਰੁਪਏ ਦਾ ਮਾਲੀਆ ਹਾਸਲ ਹੋਇਆ ਹੈ । ਇਸ ਵਿਚ ਸਭ ਤੋਂ ਜ਼ਿਆਦਾ ਮਾਲੀਆ ਹੁਸ਼ਿਆਰਪੁਰ ਪਾਵਰਕਾਮ ਸਰਕਲ 'ਚ 69 ਲੱਖ ਰੁਪਏ ਤੋਂ ਵੀ ਜ਼ਿਆਦਾ ਜਮਾਂ ਹੋਇਆ ਹੈ । ਜਾਣਕਾਰੀ ਦੇ ਅਨੁਸਾਰ ਜਲੰਧਰ ਸਰਕਲ ਤੋਂ ਪਹਿਲੇ ਦਿਨ 54 ਲੱਖ ਰੁਪਏ , ਕਪੂਰਥਲਾ ਸਰਕਲ ਤੋਂ 38 ਲੱਖ ਰੁਪਏ ਤੇ ਸਭ ਤੋਂ ਘੱਟ ਨਵਾਂਸ਼ਹਿਰ ਸਰਕਲ ਤੋਂ 29 ਲੱਖ ਰੁਪਏ ਜਮਾਂ ਹੋਏ ਹਨ । ਪਾਵਰਕਾਮ ਹੈਡਕਵਾਟਰ ਤੋਂ ਜਾਰੀ ਸੂਚਨਾ ਦੇ ਅਨੁਸਾਰ ਸ਼ਨੀਵਾਰ ਤੇ ਐਤਵਾਰ ਨੂੰ ਕੈਸ਼ ਕਾਊਂਟਰ ਬੰਦ ਰਹਿਣ ਦੇ ਬਾਅਦ ਸੋਮਵਾਰ ਤੋਂ ਪਹਿਲਾਂ ਦੀ ਹੀ ਤਰ੍ਹਾਂਸਾਰੇ ਕੈਸ਼ ਕਾਊਂਟਰ ਰੈਗੂਲਰ ਖੁੱਲੇ ਰਹਿਣਗੇ।

ਹੁਸ਼ਿਆਰਪੁਰ ਦੇ ਕਿਸ ਡਿਵੀਜਨ ਤੋਂ ਕਿੰਨਾ ਮਿਲਿਆ ਰੈਵੇਨਿਊ
ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਪੀ . ਐੱਸ . ਖਾਂਬਾ ਨੇ ਦੱਸਿਆ ਕਿ ਸਰਕਾਰੀ ਆਦੇਸ਼ਾ ਅਨੁਸਾਰ ਅੱਜ ਹੁਸ਼ਿਆਰਪੁਰ ਪਾਵਰਕਾਮ ਸਰਕਲ ਦੇ ਸਾਰੇ 6 ਡਿਵੀਜਨਾਂ ਦੇ ਅਧੀਨ  ਸਾਰੇ ਕੈਸ਼ ਕਾਊਂਟਰ ਸਵੇਰੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਖੋਲ ਦਿੱਤੇ ਗਏ ਸੀ । ਪਹਿਲੇ ਹੀ ਦਿਨ ਸਿਟੀ ਡਿਵੀਜਨ ਤੋਂ 432 ਖਪਤਕਾਰਾਂ ਦੇ ਜ਼ਰੀਏ 1897979 ਰੁਪਏ , ਸਬ ਅਰਬਨ ਡਿਵੀਜਨ ਦੇ 302 ਖਪਤਕਾਰਾਂ ਦੇ ਜ਼ਰੀÂ 725967 ਰੁਪਏ , ਦਸੂਹਾ ਡਿਵੀਜਨ ਦੇ 359 ਖਪਤਕਾਰਾਂ ਦੇ ਜ਼ਰੀਏੇ 1031000 ਰੁਪਏ , ਮੁਕੇਰੀਆਂ ਡਿਵੀਜਨ ਦੇ 520 ਖਪਤਕਾਰਾਂ ਦੇ ਜ਼ਰੀਏ 943116 ਰੁਪਏ , ਭੋਗਪੁਰ ਡਿਵੀਜਨ ਦੇ 694 ਖਪਤਕਾਰਾਂ ਦੇ ਜ਼ਰੀਏ 1603117 ਰੁਪਏ ਅਤੇ ਮਾਹਿਲਪੁਰ ਡਿਵੀਜਨ ਦੇ 263 ਖਪਤਕਾਰਾਂ ਦੇ ਜ਼ਰੀਏ 707500 ਰੁਪਏ, ਕੁੱਲ 2570 ਬਿਜਲੀ ਖ਼ਪਤਕਾਰਾਂ ਤੋਂ ਹੁਸ਼ਿਆਰਪੁਰ ਪਾਵਰਕਾਮ ਸਰਕਲ ਨੂੰ ਪਹਿਲੇ ਹੀ ਦਿਨ 6908679 ਰੁਪਏ ਦਾ ਰੈਵੇਨਿਊ ਹਾਸਲ ਹੋਇਆ ਹੈ । ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਹੀ ਦਿਨ ਚੈੱਕ ਦੇ ਜ਼ਰੀਏ 1892821 ਰੁਪਏ ਮਿਲੇ ਤੇ ਕੈਸ਼ ਦੇ ਜ਼ਰੀਏ 5015858 ਰੁਪਏ ਜਮ੍ਹਾਂ ਹੋਏ ਹੈ ।


Deepak Kumar

Content Editor

Related News