ਹਾਰਨ ਮਾਰਨ ਤੋਂ ਰੋਕਿਆ ਤਾਂ ਆ ਗਿਆ ਗੁੱਸਾ, ਬੰਦੇ ਦੇ ਸਿਰ 'ਚ ਮਾਰ'ਤੀ ਬੋਤਲ, ਜਨਾਨੀਆਂ ਦਾ ਵੀ ਨਾ ਕੀਤਾ ਖ਼ਿਆਲ
Wednesday, Nov 20, 2024 - 05:43 AM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਦੇ ਰੇਖੀ ਸਿਨੇਮਾ ਚੌਂਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਪਰਿਵਾਰ ਕਾਰ 'ਚ ਇਕ ਢਾਬੇ 'ਤੇ ਖਾਣਾ ਖਾਣ ਜਾ ਰਿਹਾ ਸੀ ਤਾਂ ਉਨ੍ਹਾਂ ਦੇ ਪਿੱਛੇ ਆ ਰਹੇ ਇਕ ਪਿਕਅੱਪ ਗੱਡੀ ਦੇ ਚਾਲਕ ਨੇ ਪ੍ਰੈਸ਼ਰ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ।
ਇਸ ਮਗਰੋਂ ਉਸ ਨੇ ਹਾਰਨ ਵਜਾ ਰਹੇ ਗੱਡੀ ਚਾਲਕ ਨੂੰ ਹਾਰਨ ਵਜਾਉਣ ਤੋਂ ਮਨ੍ਹਾ ਕੀਤਾ ਤੇ ਥੋੜ੍ਹਾ ਅੱਗੇ ਜਾ ਕੇ ਰਸਤਾ ਦੇ ਦਿੱਤਾ। ਪਰ ਇਸ ਮਗਰੋਂ ਹਾਰਨ ਵਜਾ ਰਹੇ ਨੌਜਵਾਨ ਨੇ ਢਾਬੇ ਵੱਲ ਜਾ ਰਹੇ ਪਰਿਵਾਰ ਦਾ ਪਿੱਛਾ ਕੀਤਾ ਤੇ ਉਸ ਨਾਲ ਲੜਾਈ ਝਗੜਾ ਕਰਨ ਲੱਗ ਪਿਆ। ਉਸ ਨੇ ਪਹਿਲਾਂ ਆਪਣੀ ਗੱਡੀ 'ਚੋਂ ਇਕ ਡੰਡੇ ਨਾਲ ਨੌਜਵਾਨ ਨਾਲ ਕੁੱਟਮਾਰ ਕੀਤੀ, ਜਦਕਿ ਬਾਅਦ 'ਚ ਨੇੜੇ ਠੇਕੇ ਤੋਂ ਇਕ ਸ਼ਰਾਬ ਦੀ ਬੋਤਲ ਲਿਆ ਕੇ ਉਸ ਦੇ ਸਿਰ 'ਚ ਮਾਰ ਦਿੱਤੀ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ।
ਇਹ ਵੀ ਪੜ੍ਹੋ- ਮੁੰਡੇ ਨੂੰ ਮਿਲਣ ਗਈ ਕੁੜੀ ਨਾ ਆਈ ਬਾਹਰ, ਜਦੋਂ ਤੋੜਿਆ ਗਿਆ ਦਰਵਾਜ਼ਾ ਤਾਂ ਹਾਲ ਦੇਖ ਉੱਡ ਗਏ ਹੋਸ਼
ਇਸ ਮਗਰੋਂ ਜਦੋਂ ਉਸ ਨਾਲ ਆਈਆਂ ਔਰਤਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਨੇ ਔਰਤਾਂ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਗੱਡੀ 'ਚ ਮੌਜੂਦ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਇਸ ਲੜਾਈ ਦੌਰਾਨ ਉਸ ਦਾ ਭਰਾ ਤੇ ਇਕ ਔਰਤ ਵੀ ਜ਼ਖ਼ਮੀ ਹੋਈ ਹੈ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸ ਸਾਰੀ ਘਟਨਾ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਬੱਚਿਆਂ ਨੂੰ ਛੁਡਾਉਣ ਗਏ ਬੰਦੇ 'ਤੇ ਹੋ ਗਿਆ ਹਮਲਾ ; ਕੁੱਟ-ਕੁੱਟ ਮਾਰ'ਤਾ 6 ਭੈਣਾਂ ਦਾ ਇਕਲੌਤਾ ਭਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e