ਜਲੰਧਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ, ਪੁਲਸ ਦੇ ਸਾਹਮਣੇ ਭਿੜੀਆਂ ਦੋ ਧਿਰਾਂ

Thursday, Jan 19, 2023 - 12:56 PM (IST)

ਜਲੰਧਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ, ਪੁਲਸ ਦੇ ਸਾਹਮਣੇ ਭਿੜੀਆਂ ਦੋ ਧਿਰਾਂ

ਜਲੰਧਰ (ਸੋਨੂੰ)- ਜਲੰਧਰ ਵਿਖੇ ਸਿਵਲ ਹਸਪਤਾਲ ਵਿਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਦਰਅਸਲ ਬੀਤੀ ਦੇਰ ਰਾਤ ਥਾਣਾ ਦੋ ਅਧੀਨ ਪੈਂਦੇ ਆਦਰਸ਼ ਨਗਰ ਚੌਪਾਟੀ 'ਚ ਵਾਹਨ ਨੂੰ ਸਾਈਡ ਕਰਨ ਨੂੰ ਲੈ ਕੇ ਆਪਸ 'ਚ ਹੋਈ ਤਕਰਾਰ ਵੱਡੀ ਲੜਾਈ 'ਚ ਬਦਲ ਗਈ। ਇਸ ਝਗੜੇ ਵਿੱਚ ਇਕ ਧਿਰ ਦੇ ਦੋ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜ਼ਖ਼ਮੀ ਬਸਤੀ ਸ਼ੇਖ ਵਾਸੀ ਅਮਨਦੀਪ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਆਦਰਸ਼ ਨਗਰ ਚੌਪਾਟੀ 'ਤੇ ਆਇਆ ਹੋਇਆ ਸੀ। ਗੱਡੀ ਜਦੋਂ ਉਥੋਂ ਕੱਢਣ ਲੱਗੇ ਤਾਂ ਰਸਤੇ ਵਿੱਚ ਇਕ ਗੱਡੀ ਖੜ੍ਹੀ ਸੀ। ਜਦੋਂ ਡਰਾਈਵਰ ਨੂੰ ਸਾਈਡ 'ਤੇ ਗੱਡੀ ਕਰਨ ਲਈ ਕਿਹਾ ਤਾਂ ਉਹ ਝਗੜਾ ਕਰਨ ਲੱਗਾ। ਝਗੜਾ ਕਰਦੇ ਹੋਏ ਉਸ ਨੇ ਆਪਣੇ ਹੋਰ ਸਾਥੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਲਾ ਲਿਆ। ਉਨ੍ਹਾਂ ਨੇ ਆਉਂਦੇ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ: ਬਿਜਲੀ ਦਫ਼ਤਰ 'ਚ ਪਿਆ ਡਾਕਾ, ਲੁਟੇਰਿਆਂ ਨੇ ਬੰਧਕ ਬਣਾਏ ਮੁਲਾਜ਼ਮ, ਲੱਖਾਂ ਦੀ ਚੋਰੀ

PunjabKesari

ਅਮਨਦੀਪ ਨੇ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਣ ਤੋਂ ਬਾਅਦ ਜਦੋਂ ਉਹ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਕਤ ਨੌਜਵਾਨਾਂ ਨੇ ਇਥੇ ਆ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ 'ਤੇ ਸਿਵਲ ਹਸਪਤਾਲ 'ਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਹਲਕਾ ਲਾਠੀਚਾਰਜ ਕਰਕੇ ਭੀੜ ਨੂੰ ਖਦੇੜ ਦਿੱਤਾ। ਥਾਣਾ ਚਾਰ ਦੇ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਝਗੜੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਮੌਜੂਦ ਮੁਲਾਜ਼ਮਾਂ ਨੇ ਮੁਸਤੈਦੀ ਨਾਲ ਮਾਹੌਲ ਨੂੰ ਸੰਭਾਲ ਲਿਆ। ਜ਼ਖ਼ਮੀਆਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

PunjabKesari

PunjabKesari

ਇਹ ਵੀ ਪੜ੍ਹੋ : ਖੰਨਾ ਪੁਲਸ ਦੀ ਵੱਡੀ ਸਫ਼ਲਤਾ, ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੋਂ ਸਵਾ ਕਰੋੜ ਦੀ ਚਾਂਦੀ ਕੀਤੀ ਬਰਾਮਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News