...ਕਦੇ ਰਾਮ ਰਹੀਮ ਦੇ ਡੇਰੇ ਨੂੰ ਬਰਬਾਦ ਕਰਨ ਦੀ ਹਨੀਪ੍ਰੀਤ ਨੇ ਖਾਧੀ ਸੀ ਸਹੁੰ

09/25/2017 1:50:03 AM

ਨਵੀਂ ਦਿੱਲੀ - ਰਾਮ ਰਹੀਮ ਅਤੇ ਉਸ ਦੀ ਮੂੰਹ ਬੋਲੀ ਧੀ ਦੇ ਸੰਬੰਧਾਂ ਨੂੰ ਲੈ ਕੇ ਹਨੀਪ੍ਰੀਤ ਦਾ ਪਹਿਲਾ ਪਤੀ ਵਿਸ਼ਵਾਸ ਗੁਪਤਾ ਪਿਛਲੇ ਦਿਨੀਂ ਸਾਹਮਣੇ ਆਇਆ ਅਤੇ ਦੋਹਾਂ ਦੇ ਰਿਸ਼ਤਿਆਂ ਸਬੰਧੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਇਸ ਦੌਰਾਨ ਇਕ ਹੋਰ ਚਸ਼ਮਦੀਦ ਸਾਹਮਣੇ ਆਇਆ ਹੈ, ਜਿਸ ਨੇ ਹਨੀਪ੍ਰੀਤ ਨੂੰ ਲੈ ਕੇ ਹੋਰ ਵੀ ਹੈਰਾਨ ਕਰ ਦੇਣ ਵਾਲੀ ਗੱਲ ਦੱਸੀ ਹੈ। ਰਾਮ ਰਹੀਮ ਦੇ ਡਰਾਈਵਰ ਰਹੇ ਖੱਟਾ ਸਿੰਘ ਦਾ ਪੁੱਤਰ ਗੁਰਦਾਸ ਸਿੰਘ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਰਿਸ਼ਤੇ ਦਾ ਇਕ ਅਹਿਮ ਚਸ਼ਮਦੀਦ ਗਵਾਹ ਹੈ।
ਗੁਰਦਾਸ ਦੀ ਮੰਨੀਏ ਤਾਂ ਰਾਮ ਰਹੀਮ ਦੀ ਹਨੀਪ੍ਰੀਤ 'ਤੇ ਨਜ਼ਰ ਚੰਗੀ ਨਹੀਂ ਸੀ। ਹਨੀਪ੍ਰੀਤ ਦਾ ਵਿਆਹ ਰਾਮ ਰਹੀਮ ਨੇ ਕਰਵਾਇਆ ਅਤੇ ਵਿਆਹ ਦੇ ਮਗਰੋਂ ਇਕ ਰਾਤ ਉਸ ਨੂੰ ਆਪਣੀ ਗੁਫਾ 'ਚ ਸੱਦ ਲਿਆ। ਉਸ ਰਾਤ ਗੁਰਦਾਸ ਅਤੇ ਉਸ ਦਾ ਕਜ਼ਨ ਗੁਫਾ ਦੇ ਬਾਹਰ ਡਿਊਟੀ 'ਤੇ ਤਾਇਨਾਤ ਸਨ, ਉਦੋਂ ਉਸ ਨੂੰ ਪਹਿਲੀ ਵਾਰ ਸ਼ੱਕ ਹੋਇਆ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਕੁਝ ਗਲਤ ਕਰਨ ਜਾ ਰਿਹਾ ਹੈ ਅਤੇ ਓਹੀ ਹੋਇਆ। ਅਗਲੀ ਸਵੇਰ ਹਨੀਪ੍ਰੀਤ ਗੁਫਾ 'ਚੋਂ ਰੋਂਦੀ ਹੋਈ ਬਾਹਰ ਨਿਕਲੀ। ਉਦੋਂ ਉਸ ਦਾ ਦਾਦਾ ਡੇਰੇ ਦਾ ਖਜ਼ਾਨਚੀ ਹੁੰਦਾ ਸੀ। ਹਨੀਪ੍ਰੀਤ ਸਿੱਧੀ ਆਪਣੇ ਦਾਦੇ ਕੋਲ ਗਈ। ਪੋਤੀ ਦੀ ਅਜਿਹੀ ਹਾਲਤ ਦੇਖ ਕੇ ਉਸ ਦੇ ਦਾਦੇ ਨੇ ਡੇਰੇ 'ਚ ਕਾਫੀ ਹੰਗਾਮਾ ਕੀਤਾ ਅਤੇ ਰਾਮ ਰਹੀਮ ਵਿਰੁੱਧ ਖੁੱਲ੍ਹ ਕੇ ਬੋਲਣ ਲੱਗਾ ਪਰ ਉਦੋਂ ਉਸ ਨੂੰ ਹਥਿਆਰਾਂ ਦੇ ਜ਼ੋਰ 'ਤੇ ਚੁੱਪ ਕਰਵਾ ਦਿੱਤਾ ਗਿਆ।
ਹਨੀਪ੍ਰੀਤ ਦੇ ਡੇਰੇ 'ਚ ਸਰਗਰਮ ਹੋਣ ਮਗਰੋਂ ਬਾਬੇ ਦੀ ਚਾਲ-ਢਾਲ ਬਦਲ ਗਈ
ਇਸ ਦੇ ਮਗਰੋਂ ਹਨੀਪ੍ਰੀਤ ਡੇਰਾ ਛੱਡ ਕੇ ਆਪਣੇ ਘਰ ਫਤਿਆਬਾਦ ਲਈ ਨਿਕਲ ਗਈ ਪਰ ਰਾਮ ਰਹੀਮ ਦੇ ਕੁਝ ਗੁਰਗਿਆਂ ਨੇ ਉਸ ਦਾ ਪਿੱਛਾ ਕੀਤਾ ਅਤੇ ਹਥਿਆਰਾਂ ਦੇ ਦਮ 'ਤੇ ਉਸ ਨੂੰ ਰਸਤੇ 'ਚੋਂ ਹੀ ਇਕ ਢਾਬੇ ਤੋਂ ਚੁੱਕ ਕੇ ਡੇਰੇ ਵਾਪਸ ਲੈ ਆਏ। ਉਦੋਂ ਹਨੀਪ੍ਰੀਤ ਨੇ ਕਸਮ ਖਾਧੀ ਸੀ ਕਿ ਉਹ ਇਕ ਦਿਨ ਬਾਬੇ ਦੇ ਡੇਰੇ ਨੂੰ ਤਬਾਹ ਕਰਕੇ ਰਹੇਗੀ। ਗੁਰਦਾਸ ਨੂੰ ਹੁਣ ਵੀ ਲੱਗਦਾ ਹੈ ਕਿ ਰਾਮ ਰਹੀਮ ਦੀ ਇਸ ਤਬਾਹੀ ਪਿੱਛੇ ਉਹ ਕਸਮ ਹੈ ਕਿਉਂਕਿ ਹਨੀਪ੍ਰੀਤ ਦੇ ਡੇਰੇ 'ਚ ਸਰਗਰਮ ਹੋਣ ਮਗਰੋਂ ਹੀ ਬਾਬੇ ਦੀ ਚਾਲ-ਢਾਲ ਸਭ ਬਦਲ ਗਈ।
... ਤੇ ਫਿਰ ਉਹ ਬਣ ਗਿਆ ਡਿਜ਼ਾਈਨਰ ਬਾਬਾ
ਹਨੀਪ੍ਰੀਤ ਨੇ ਹੀ ਰਾਮ ਰਹੀਮ ਨੂੰ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਉਸ ਨੂੰ ਇਸ ਲਾਈਨ 'ਚ ਲੈ ਕੇ ਆਈ। ਉਹ ਹਨੀਪ੍ਰੀਤ ਹੀ ਹੈ, ਜਿਸ ਦੇ ਲਈ ਰਾਮ ਰਹੀਮ ਨੇ ਸੰਤ ਦਾ ਚੋਲਾ ਉਤਾਰ ਦਿੱਤਾ ਅਤੇ ਡਿਜ਼ਾਈਨਰ ਬਾਬਾ ਬਣ ਗਿਆ। ਹਾਲਾਂਕਿ ਰਾਮ ਰਹੀਮ ਦੀ ਬਰਬਾਦੀ ਦੇ ਪਿੱਛੇ ਜਿਥੇ ਕੁਝ ਹੱਦ ਤਕ ਹੱਥ ਹਨੀਪ੍ਰੀਤ ਦਾ ਹੈ, ਉਥੇ ਦੋਸ਼ੀ ਬਾਬਾ ਵੀ ਖੁਦ ਇਸ ਦੇ ਲਈ ਜ਼ਿੰਮੇਵਾਰ ਹੈ। ਉਸ ਦੇ ਸਿਰ 'ਤੇ ਹਵਸ ਦਾ ਭੂਤ ਹਰ ਵੇਲੇ ਸਵਾਰ ਰਹਿੰਦਾ ਸੀ।


Related News