'ਰਾਮਾਇਣ ਦੇ ਰਾਮ' ਨੇ ਲੋਕ ਸਭਾ 'ਚ ਸੰਸਕ੍ਰਿਤ 'ਚ ਚੁੱਕੀ ਸਹੁੰ, ਸੰਸਦ 'ਚ ਲੱਗੇ 'ਜੈ ਸ਼੍ਰੀ ਰਾਮ' ਦੇ ਨਾਅਰੇ

Tuesday, Jun 25, 2024 - 08:03 PM (IST)

ਨਵੀਂ ਦਿੱਲੀ- 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਸਮੇਤ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਨਾਲ ਸ਼ੁਰੂ ਹੋਇਆ ਅਤੇ ਇਹ ਅੱਜ ਵੀ ਜਾਰੀ ਹੈ। ਕਾਰਜਕਾਰੀ ਸਪੀਕਰ (ਪ੍ਰੋਟੇਮ ਸਪੀਕਰ) ਭਰਤਰਿਹਰੀ ਮਹਿਤਾਬ ਸਦਨ ਦੀ ਕਾਰਵਾਈ ਚਲਾ ਰਹੇ ਹਨ ਅਤੇ ਮੈਂਬਰਾਂ ਨੂੰ ਸਹੁੰ ਚੁਕਾ ਰਹੇ ਹਨ। ਸੰਸਦ ਮੈਂਬਰ ਅਰੁਣ ਗੋਵਿਲ ਨੇ ਮੰਗਲਵਾਰ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਲੋਕ ਸਭਾ ਦੀ ਮੈਂਬਰੀ ਦੀ ਸਹੁੰ ਚੁੱਕੀ।

ਜਦੋਂ ਲੋਕ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਸਹੁੰ ਚੁੱਕੀ ਤਾਂ ਭਾਰਤ ਦੀ ਭਾਸ਼ਾਈ ਵਿਭਿੰਨਤਾ ਦੀ ਝਲਕ ਦੇਖਣ ਨੂੰ ਮਿਲੀ। ਜ਼ਿਆਦਾਤਰ ਮੈਂਬਰਾਂ ਨੇ ਹਿੰਦੀ ਵਿਚ ਸਹੁੰ ਚੁੱਕੀ ਜਦਕਿ ਕਈ ਮੈਂਬਰਾਂ ਨੇ ਸੰਸਕ੍ਰਿਤ, ਅਸਾਮੀ, ਮੈਥਿਲੀ, ਤੇਲਗੂ, ਪੰਜਾਬੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਸਹੁੰ ਚੁੱਕੀ।

ਉੱਤਰ ਪ੍ਰਦੇਸ਼ ਦੇ ਮੇਰਠ ਸੰਸਦੀ ਹਲਕੇ ਤੋਂ ਚੁਣੇ ਗਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਰੁਣ ਗੋਵਿਲ ਨੇ ਮੰਗਲਵਾਰ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਹੁੰ ਚੁੱਕਣ ਲਈ ਜਦੋਂ ਅਰੁਣ ਗੋਵਿਲ ਦਾ ਨਾਂ ਪੁਕਾਰਿਆ ਗਿਆ ਤਾਂ ਸੱਤਾਧਾਰੀ ਪਾਰਟੀ ਦੇ ਕੁਝ ਮੈਂਬਰਾਂ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ।

ਗੋਵਿਲ ਨੇ ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ 'ਰਾਮਾਇਣ' 'ਚ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਗੌਤਮ ਬੁੱਧ ਨਗਰ ਲੋਕ ਸਭਾ ਹਲਕੇ ਤੋਂ ਚੁਣੇ ਗਏ ਭਾਜਪਾ ਸਾਂਸਦ ਮਹੇਸ਼ ਸ਼ਰਮਾ ਨੇ ਵੀ ਸੰਸਕ੍ਰਿਤ ਵਿੱਚ ਸਹੁੰ ਚੁੱਕੀ। ਮਥੁਰਾ ਤੋਂ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਹਿੰਦੀ ਵਿੱਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ 'ਰਾਧੇ-ਰਾਧੇ' ਦਾ ਨਾਅਰਾ ਲਗਾਇਆ।


Rakesh

Content Editor

Related News