ਰਾਤ 1.30 ਵਜੇ ਹਨੀਪ੍ਰੀਤ ਦਾ ਕਰਵਾਇਆ ਮੈਡੀਕਲ

Thursday, Oct 05, 2017 - 08:24 AM (IST)

ਰਾਤ 1.30 ਵਜੇ ਹਨੀਪ੍ਰੀਤ ਦਾ ਕਰਵਾਇਆ ਮੈਡੀਕਲ

ਪੰਚਕੂਲਾ — ਹਨੀਪ੍ਰੀਤ ਨੂੰ ਦੁਪਹਿਰ ਦੇ 3.00 ਵਜੇ ਗ੍ਰਿਫਤਾਰ ਕਰਨ ਤੋਂ ਬਾਅਦ ਐੱਸ.ਆਈ.ਟੀ. ਦੀ ਸਪੈਸ਼ਲ ਮਹਿਲਾ ਟੀਮ ਨੇ ਪੁੱਛਗਿੱਛ ਕੀਤੀ ਗਈ। ਹਨੀਪ੍ਰੀਤ ਨੇ ਪੁੱਛਗਿੱਛ ਦੌਰਾਨਵਪੁਲਸ ਨਾਲ ਸਹਿਯੋਗ ਨਹੀਂ ਕੀਤਾ ਅਤੇ ਰਾਮ ਰਹੀਮ ਨੂੰ ਯਾਦ ਕਰਕੇ ਰੋਂਦੀ ਰਹੀ। ਉੱਥੇ ਹੀ ਦੇਰ ਰਾਤ 1.30 ਵਜੇ ਹਨੀਪ੍ਰੀਤ ਅਤੇ ਉਸਦੇ ਨਾਲ ਫੜੀ ਗਈ ਸੁਖਪ੍ਰੀਤ ਦਾ ਪੰਚਕੂਲਾ ਦੇ ਸੈਕਟਰ 6 ਦੇ ਸਿਵਲ ਹਸਪਤਾਲ ਵਿਚ ਪੁਲਸ ਨੇ ਮੈਡੀਕਲ ਕਰਵਾਇਆ। ਪੁਲਸ ਉਨ੍ਹਾਂ ਨੂੰ ਹਸਪਤਾਲ 'ਚ ਪਿਛਲੇ ਰਸਤੇ ਰਾਹੀਂ ਲੈ ਕੇ ਆਈ। 
ਮਹਿਲਾ ਲਾਕਅਪ ਵਿਚ ਰੱਖਿਆ ਗਿਆ ਹਨੀਪ੍ਰੀਤ ਨੂੰ
ਹਨੀਪ੍ਰੀਤ ਨੂੰ ਪੰਚਕੂਲਾ ਪੁਲਸ ਨੇ ਮਹਿਲਾ ਲਾਕਅਪ ਵਿਚ ਰੱਖਿਆ ਹੈ। ਸੂਤਰਾਂ ਅਨੁਸਾਰ ਸੀਨੀਅਰ ਅਧਿਕਾਰੀਆਂ ਦੇ ਹੁਕਮ 'ਤੇ ਹਨੀਪ੍ਰੀਤ ਨਾਲ ਸਾਧਾਰਨ ਦੋਸ਼ੀ ਦੀ ਤਰ੍ਹਾਂ ਮਾਪਦੰਡ ਅਪਣਾਏ ਗਏ। 


Related News