ਹਨੀਪ੍ਰੀਤ ਰੇਡ ਪੈਣ ਤੋਂ ਪਹਿਲਾਂ ਕਿਓਂ ਫਰਾਰ ਹੋ ਜਾਂਦੀ ਹੈ, ਜਾਂਚ ਟੀਮ ਸ਼ੱਕ ਦੇ ਘੇਰੇ ''ਚ

09/29/2017 8:35:35 AM

ਚੰਡੀਗੜ੍ਹ — ਪੁਲਸ ਹਨੀਪ੍ਰੀਤ ਨੂੰ ਫੜਣ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਬਾਅਦ ਵੀ ਅਜੇ ਤੱਕ ਉਸਨੂੰ ਫੜਿਆ ਨਹੀਂ ਜਾ ਸਕਿਆ। ਹੁਣ ਪੁਲਸ ਦੀ ਜਾਂਚ ਕਰ ਰਹੀ ਟੀਮ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਐਸਆਈਟੀ ਦੀ ਟੀਮ ਜਾਣਕਾਰੀ ਲੀਕ ਕਰ ਰਹੀ ਹੈ। ਇਸ ਤੋਂ ਇਲਾਵਾ ਸੂਤਰਾਂ ਦਾ ਕਹਿਣਾ ਹੈ ਕਿ ਐਸਆਈਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਹਨੀਪ੍ਰੀਤ ਅਤੇ ਅਦਿੱਤਯ ਇੰਸਾ ਫਰਾਰ ਹੋ ਜਾਂਦੇ ਹਨ।
ਇਸ ਦੇ ਨਾਲ ਹੀ ਪੁਲਸ ਦੀ ਐਸਆਈਟੀ ਨੇ ਰਾਕੇਸ਼ ਨਾਮਕ ਵਿਅਕਤੀ ਨੂੰ ਬੁੱਧਵਾਰ ਦੀ ਸ਼ਾਮ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਉਸਨੂੰ ਲੈ ਕੇ ਸਿੱਧਾ ਕੋਰਟ ਪੁੱਜੇ, ਜਿਥੇ ਉਸ ਦਾ ਰਿਮਾਂਡ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਸਨੂੰ ਹਨੀਪ੍ਰੀਤ ਅਤੇ ਅਦਿੱਤਯ ਇੰਸਾ ਦੇ ਬਾਰੇ ਜਾਣਕਾਰੀ ਹੈ।
ਪੰਚਕੂਲਾ ਪੁਲਸ ਦੀ ਐਸਆਈਟੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਹਨੀਪ੍ਰੀਤ ਇੰਸਾ ਗੁਰੂਗਰਾਮ ਦੇ ਇਕ ਫਲੈਟ 'ਚ ਹੈ। ਇਸਦੇ ਬਾਅਦ ਪੁਲਸ ਛਾਪੇ ਲਈ ਨਿਕਲੀ ਪਰ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਹਨੀਪ੍ਰੀਤ ਨਿਕਲ ਚੁੱਕੀ ਸੀ। ਮੌਕੇ 'ਤੇ ਮੌਜੂਦ ਗਵਾਹਾਂ ਤੋਂ ਪਤਾ ਲੱਗਾ ਕਿ ਹਨੀਪ੍ਰੀਤ ਪੁਲਸ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਹੀ ਨਿਕਲੀ ਸੀ।
ਗੰਗਾ ਨਗਰ ਤੋਂ ਪੁਲਸ ਨੇ 2 ਵਿਅਕਤੀਆਂ ਬਲਜ਼ਿੰਦਰ ਸਿੰਘ ਅਤੇ ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਹ ਉਹ ਲੋਕ ਹਨ ਜਿੰਨ੍ਹਾਂ ਕੋਲ ਅਦਿੱਤਯ ਇੰਸਾ ਰੁਕਿਆ ਹੋਇਆ ਸੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਉਹ ਵੀ ਮੌਕੇ ਤੋਂ ਕੁਝ ਸਮਾਂ ਪਹਿਲਾਂ ਹੀ ਫਰਾਰ ਹੋਇਆ ਸੀ। ਇੰਨਾ ਸਬੂਤਾਂ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਸ ਰੇਡ ਦੀ ਜਾਣਕਾਰੀ ਲੀਕ ਹੋ ਰਹੀ ਹੈ। ਇੰਨਾ ਲੋਕਾਂ ਦਾ ਕੋਈ ਰਾਜ਼ਦਾਰ ਹੈ ਜੋ ਕਿ ਪੁਲਸ ਰੇਡ ਦੀ ਜਾਣਕਾਰੀ ਇੰਨਾ ਨੂੰ ਪਹਿਲਾਂ ਹੀ ਦੇ ਦਿੰਦਾ ਹੈ ਜਿਸ ਤੋਂ ਬਾਅਦ ਇਹ ਲੋਕ ਫਰਾਰ ਹੋ ਜਾਂਦੇ ਹਨ।


Related News