ਹਨੀ ਟਰੈਪ ਮਾਮਲਾ: ISI ਨੂੰ ਭੇਜੀ ਜਾਣਕਾਰੀ ਦੇ ਡੈਮੇਜ ਕੰਟਰੋਲ ’ਚ ਜੁਟੀ ਭਾਰਤੀ ਫੌਜ

Wednesday, Oct 27, 2021 - 10:06 AM (IST)

ਹਨੀ ਟਰੈਪ ਮਾਮਲਾ: ISI ਨੂੰ ਭੇਜੀ ਜਾਣਕਾਰੀ ਦੇ ਡੈਮੇਜ ਕੰਟਰੋਲ ’ਚ ਜੁਟੀ ਭਾਰਤੀ ਫੌਜ

ਅੰਮ੍ਰਿਤਸਰ (ਸੰਜੀਵ) - ਪਾਕਿਸਤਾਨ ਦੀਆਂ ਖੂਫੀਆਂ ਏਜੰਸੀ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਦੇ ਹਨੀਟਰੈਪ ’ਚ ਫਸੇ ਕੁਨਾਲ ਕੁਮਾਰ ਬਾਰਿਆ ਵਲੋਂ ਪਾਕਿਸਤਾਨ ਭੇਜੀ ਗਈ ਗੁਪਤ ਜਾਣਕਾਰੀ ਨੂੰ ਲੈ ਕੇ ਭਾਰਤੀ ਫੌਜ ਹੁਣ ਇਸ ਦੇ ਡੈਮੇਜ ਕੰਟਰੋਲ ’ਚ ਲੱਗ ਗਈ ਹੈ। ਕੁਨਾਲ ਫੌਜ ਦੀ ਹਰ ਮੂਵਮੈਂਟ ਦੇ ਨਾਲ-ਨਾਲ ਫੌਜ ਦੇ ਕਈ ਬਲਿਊ ਪ੍ਰਿੰਟ ਤੱਕ ਆਈ. ਐੱਸ. ਆਈ. ਨੂੰ ਭੇਜ ਚੁੱਕੇ ਹਨ। ਜੇਕਰ ਸੁਰੱਖਿਆ ਏਜੰਸੀਆਂ ਤੋਂ ਕੁਝ ਹੋਰ ਦੇਰੀ ਹੋ ਜਾਂਦੀ ਤਾਂ ਕੁਨਾਲ ਹੁਣ ਫੌਜ ਦੇ ਕੁਝ ਅਜਿਹੇ ਰਾਜ ਭੇਜਣ ਵਾਲਾ ਸੀ, ਜੋ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦੇ ਸਨ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦਾਇਕ ਖ਼ਬਰ : 5 ਅਤੇ 8 ਸਾਲਾਂ ਦੇ ਮਾਸੂਮ ਬੱਚਿਆਂ ਨੂੰ ਮਾਂ ਨੇ ਦਿੱਤਾ ਜ਼ਹਿਰ, ਫਿਰ ਆਪ ਵੀ ਕੀਤੀ ਖ਼ੁਦਕੁਸ਼ੀ

ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਚੌਕਸੀ ਨੇ ਆਈ. ਐੱਸ. ਆਈ. ਦੀ ਮਹਿਲਾ ਅਧਿਕਾਰੀ ਸਾਦਰਾ ਖਾਨ ਦੇ ਕਈ ਮਨਸੂਬਿਆਂ ’ਤੇ ਸਾਰਾ ਵਿਰਾਮ ਲਗਾਇਆ ਹੈ। 4 ਦਿਨ ਦੇ ਪੁਲਸ ਰਿਮਾਂਡ ’ਤੇ ਚੱਲ ਰਹੇ ਕੁਨਾਲ ਕੋਲੋਂ ਐੱਸ. ਐੱਸ. ਓ. ਸੀ. ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਸੁਰੱਖਿਆ ਏਜੰਸੀਆਂ ਆਪਣੇ-ਆਪਣੇ ਤਰੀਕਿਆਂ ਨਾਲ ਜਾਂਚ ਕਰ ਰਹੀਆਂ ਹਨ।

ਭਾਰਤੀ ਫੌਜ ਦੀ ਮੂਵਮੈਂਟ ’ਤੇ ਰੱਖਦਾ ਸੀ ਨਜ਼ਰ : 
ਆਈ. ਐੱਸ. ਆਈ. ਏਜੈਂਟ ਸਾਦਰਾ ਖਾਨ ਦੇ ਕਹਿਣ ’ਤੇ ਫਿਰੋਜ਼ਪੁਰ ਕੈਂਟ ’ਚ ਹੋਣ ਵਾਲੀ ਫੌਜ ਦੀ ਹਰ ਮੂਵਮੈਂਟ ’ਤੇ ਨਜ਼ਰ ਹੀ ਨਹੀਂ ਰੱਖਦਾ ਸੀ, ਸਗੋਂ ਉਨ੍ਹਾਂ ਦੀਆਂ ਫੋਟੋਆਂ ਵੀ ਪਾਕਿਸਤਾਨ ਭੇਜ ਰਿਹਾ ਸੀ। ਬੀਤੇ ਦੋ ਸਾਲ ਤੋਂ ਲਗਾਤਾਰ ਕੁਨਾਲ ਸੋਸ਼ਲ ਮੀਡੀਆ ’ਤੇ ਹਰ ਜਾਣਕਾਰੀ ਸਾਦਰਾ ਨਾਲ ਸ਼ੇਅਰ ਕਰ ਰਿਹਾ ਸੀ ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਡਾਟਾ ਰਿਕਵਰ ਕਰਨ ’ਚ ਲੱਗਾ ਸਾਈਬਰ ਸੈੱਲ :
ਕੁਨਾਲ ਚੁਸਤ ਹੋਣ ਦੇ ਨਾਲ-ਨਾਲ ਆਈ. ਟੀ. ਦੀ ਖਾਸਾ ਜਾਣਕਾਰੀ ਰੱਖਦਾ ਸੀ, ਜਿਸ ਕਾਰਨ ਉਹ ਜੋ ਵੀ ਡਾਟਾ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਭੇਜ ਰਿਹਾ ਸੀ, ਉਸ ਨੂੰ ਕੰਪਿਊਟਰ ਤੋਂ ਡਿਲੀਟ ਵੀ ਕਰ ਦਿੰਦਾ ਸੀ। ਇਸ ਨੂੰ ਲੈ ਕੇ ਹੁਣ ਸਾਇਬਰ ਸੈੱਲ ਕੁਨਾਲ ਵਲੋਂ ਪਾਕਿਸਤਾਨ ਭੇਜੇ ਗਏ ਹਰੇਕ ਡਾਟੇ ਨੂੰ ਰਿਕਵਰ ਕਰਨ ’ਚ ਲੱਗਿਆ ਹੋਇਆ ਹੈ। ਬੇਸ਼ੱਕ ਅਜੇ ਤੱਕ ਸਾਈਬਰ ਦੇ ਹੱਥ ਹਰ ਜਾਣਕਾਰੀ ਨਹੀਂ ਲੱਗ ਸਕੀ ਪਰ ਬਹੁਤ ਜਲਦੀ ਪਿਛਲੇ ਦੋ ਸਾਲ ’ਚ ਕੁਨਾਲ ਵਲੋਂ ਕੀਤੀ ਗਈ ਹਰ ਮੂਵਮੈਂਟ ਨੂੰ ਟਰੇਸ ਕਰ ਲਿਆ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)


author

rajwinder kaur

Content Editor

Related News