ਮਾਲਕਣ ਨੂੰ ਲਾਬੀ ''ਚ ਸੁੱਤੀ ਪਈ ਵੇਖ ਨੌਕਰ ਨੇ ਦੋਸਤ ਨੇ ਮਿਲ ਕੇ ਚੋਰੀ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

09/06/2020 4:29:13 PM

ਜਲੰਧਰ (ਮ੍ਰਿਦੁਲ)— ਥਾਣਾ ਮਾਡਲ ਟਾਊਨ ਅਧੀਨ ਨਿਊ ਜਵਾਹਰ ਨਗਰ ਵਾਸੀ ਕਾਰੋਬਾਰੀ ਦੇ ਘਰ 'ਚ ਚੋਰੀ ਦੇ ਮਾਮਲੇ ਨੂੰ ਪੁਲਸ ਨੇ ਸਿਰਫ 24 ਘੰਟਿਆਂ 'ਚ ਹੱਲ ਕਰਦਿਆਂ ਚੋਰੀ ਕਰਨ ਵਾਲੇ 2 ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕੋਲੋਂ ਚੋਰੀ ਕੀਤੇ 5 ਲੱਖ 51 ਹਜ਼ਾਰ ਰੁਪਏ ਸਮੇਤ 30 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ। ਦੋਸ਼ੀਆਂ ਦਾ ਪੁਲਸ ਵੱਲੋਂ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਨਿਊ ਜਵਾਹਰ ਨਗਰ ਨੇੜੇ ਮਾਡਰਨ ਕਾਲੋਨੀ ਵਿਚ ਰਹਿੰਦੇ ਰਿਸ਼ਭ ਚੋਪੜਾ, ਜੋ ਕਿ ਪਠਾਨਕੋਟ ਚੌਕ ਨੇੜੇ ਸ਼ਟਰਿੰਗ ਦਾ ਕਾਰੋਬਾਰ ਕਰਦੇ ਹਨ, ਨੇ ਪੁਲਸ ਨੂੰ ਸ਼ੁੱਕਰਵਾਰ ਸ਼ਿਕਾਇਤ ਦਿੱਤੀ ਸੀ ਕਿ ਸਵੇਰੇ ਉਹ ਕਿਸੇ ਕੰਮ ਘਰ ਤੋਂ ਬਾਹਰ ਗਏ ਸਨ ਕਿ ਪਿੱਛਿਓਂ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਿਸ ਸਮੇਂ ਚੋਰੀ ਹੋਈ, ਉਸ ਸਮੇਂ ਘਰ ਵਿਚ ਉਨ੍ਹਾਂ ਦੀ ਪਤਨੀ ਅਤੇ 2 ਨਾਬਾਲਗ ਨੌਕਰ ਸਨ। ਸ਼ਾਮ ਨੂੰ ਉਨ੍ਹਾਂ ਦੀ ਪਤਨੀ ਦਾ ਫੋਨ ਆਇਆ ਕਿ ਘਰ ਵਿਚ ਚੋਰੀ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਸਮੇਂ ਚੋਰੀ ਹੋਈ, ਉਨ੍ਹਾਂ ਦੀ ਪਤਨੀ ਲਾਬੀ ਵਿਚ ਸੌਂ ਰਹੀ ਸੀ। ਜਦੋਂ ਉਹ ਉੱਠ ਕੇ ਕਮਰੇ ਵਿਚ ਗਈ ਤਾਂ ਵੇਖਿਆ ਕਿ ਉਥੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਉਨ੍ਹਾਂ ਜਦੋਂ ਨਾਬਾਲਗ ਨੌਕਰਾਂ ਨੂੰ ਆਵਾਜ਼ ਮਾਰੀ ਤਾਂ ਉਹ ਵੀ ਘਰ ਵਿਚ ਮੌਜੂਦ ਨਹੀਂ ਸਨ। ਇਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵਿਚ ਰਹਿੰਦੇ 2 ਨੌਕਰ ਜਿਹੜੇ ਕਿ ਕਈ ਸਾਲਾਂ ਤੋਂ ਉਥੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਦੇ ਘਰ ਵਿਚਲੇ ਸਟੋਰ ਰੂਮ ਵਿਚ ਰਹਿੰਦੇ ਸਨ, ਫਰਾਰ ਸਨ।

ਇਹ ਵੀ ਪੜ੍ਹੋ:  ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਕਮਰੇ ਦੇ ਬਾਥਰੂਮ ਦੀ ਖਿੜਕੀ ਵਿਚੋਂ ਅੰਦਰ ਦਾਖਲ ਹੋ ਕੇ ਸਾਮਾਨ ਚੋਰੀ ਕਰਨ ਉਪਰੰਤ ਨਾਬਾਲਗ ਨੌਕਰ ਫਰਾਰ ਹੋ ਗਏ। ਪੁਲਸ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਅਤੇ ਕਾਲ ਡੰਪ ਉਠਾ ਕੇ ਜਾਂਚ ਕਰਨ ਉਪਰੰਤ ਦੋਵਾਂ ਨੌਕਰਾਂ ਨੂੰ ਫੜ ਲਿਆ ਜਿਹੜੇ ਕਿ ਕੁੱਕੀ ਢਾਬ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਵਿਚ ਲੁਕੇ ਬੈਠੇ ਸਨ। ਦੋਸ਼ੀਆਂ ਦੀ ਪਛਾਣ ਸੋਨੂੰ ਅਤੇ ਸੰਨੀ ਕੁਮਾਰ ਵਜੋਂ ਹੋਈ ਹੈ, ਜਿਹੜੇ ਕਿ ਮੂਲ ਰੂਪ ਵਿਚ ਯੂ. ਪੀ. ਦੇ ਰਹਿਣ ਵਾਲੇ ਹਨ। ਉਨ੍ਹਾਂ ਜਾਂਚ ਦੌਰਾਨ ਕਬੂਲਿਆ ਕਿ ਉਹ ਕਾਫੀ ਦੇਰ ਤੋਂ ਉਕਤ ਘਰ ਵਿਚ ਕੰਮ ਕਰ ਰਹੇ ਸਨ ਤੇ ਉਥੇ ਹੀ ਇਕ ਕਮਰੇ ਵਿਚ ਰਹਿੰਦੇ ਸਨ , ਇਸ ਲਈ ਘਰ ਦੇ ਸਾਮਾਨ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਸੀ। ਨਕਦੀ ਅਤੇ ਸੋਨੇ ਦੇ ਗਹਿਣੇ ਦੇਖ ਕੇ ਉਨ੍ਹਾਂ ਦੀ ਨੀਅਤ ਖਰਾਬ ਹੋ ਗਈ ਸੀ ਅਤੇ ਉਹ ਕਾਫੀ ਸਮੇਂ ਤੋਂ ਚੋਰੀ ਕਰਨ ਦੀ ਤਾਕ ਵਿਚ ਸਨ ਪਰ ਉਨ੍ਹਾਂ ਨੂੰ ਢੁਕਵਾਂ ਮੌਕਾ ਨਹੀਂ ਮਿਲ ਰਿਹਾ ਸੀ। ਘਰ ਦੇ ਮਾਲਕ ਦੇ ਜਾਣ ਤੋਂ ਬਾਅਦ ਜਦੋਂ ਮਾਲਕਣ ਲਾਬੀ ਵਿਚ ਸੌਂ ਰਹੀ ਸੀ ਤਾਂ ਉਨ੍ਹਾਂ ਵੇਖਿਆ ਕਿ ਬਾਥਰੂਮ ਦੀ ਖਿੜਕੀ ਖੁੱਲ੍ਹੀ ਹੋਈ ਹੈ। ਉਹ ਮੌਕਾ ਪਾ ਕੇ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਫਰਾਰ ਹੋ ਗਏ। ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ 30 ਤੋਲੇ ਸੋਨੇ ਦੇ ਗਹਿਣਿਆਂ ਵਿਚ 8 ਚੂੜੀਆਂ, 6 ਸੋਨੇ ਦੀਆਂ ਮੁੰਦਰੀਆਂ, ਇਕ ਲਾਕੇਟ, 6 ਕੰਨਾਂ ਦੇ ਟਾਪਸ, ਇਕ ਬ੍ਰੈਸਲੇਟ ਅਤੇ ਇਕ ਡਾਇਮੰਡ ਰਿੰਗ ਸੀ।

ਇਹ ਵੀ ਪੜ੍ਹੋ:  ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਕੀਤਾ ਅਜਿਹਾ ਕਾਰਾ, ਜਿਸ ਨੂੰ ਵੇਖ ਮਾਪਿਆਂ ਦੇ ਉੱਡੇ ਹੋਸ਼

ਚੌਕੀ ਇੰਚਾਰਜ ਮੇਜਰ ਸਿੰਘ ਦੀ ਟੀਮ ਨੇ ਰਾਤੋ-ਰਾਤ ਕੇਸ ਹੱਲ ਕਰਕੇ ਕਾਬੂ ਕੀਤੇ ਨਾਬਾਲਗ
ਚੌਕੀ ਇੰਚਾਰਜ ਮੇਜਰ ਸਿੰਘ ਦੀ ਟੀਮ ਨੇ ਰਾਤੋ-ਰਾਤ ਕੇਸ ਨੂੰ ਹੱਲ ਕਰਦਿਆਂ ਦੋਵਾਂ ਨਾਬਾਲਗ ਚੋਰਾਂ ਨੂੰ ਕਾਬੂ ਕਰ ਲਿਆ ਹੈ। ਚੌਕੀ ਇੰਚਾਰਜ ਨੇ ਇਸ ਕੰਮ ਵਿਚ ਕਾਲ ਡੰਪ ਉਠਾਉਣ ਦੇ ਨਾਲ-ਨਾਲ ਟੈਕਨੀਕਲ ਸਹਾਇਤਾ ਵੀ ਲਈ ਅਤੇ ਬਾਅਦ ਵਿਚ ਦੋਵਾਂ ਦੋਸ਼ੀਆਂ ਦੇ ਘਰ ਵਾਲਿਆਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਲੁਕਣ ਵਾਲੇ ਟਿਕਾਣੇ ਦਾ ਪਤਾ ਲਾ ਲਿਆ।
ਇਹ ਵੀ ਪੜ੍ਹੋ:  ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)


shivani attri

Content Editor

Related News