ਸ਼ਾਰਟ ਸਰਕਿਟ ਕਾਰਨ ਘਰ ’ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

Sunday, Jan 03, 2021 - 03:11 PM (IST)

ਸ਼ਾਰਟ ਸਰਕਿਟ ਕਾਰਨ ਘਰ ’ਚ ਮਚੇ ਅੱਗ ਦੇ ਭਾਂਬੜ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਦਸੂਹਾ ( ਝਾਵਰ)— ਦਸੂਹਾ ਦੇ ਮੁਹੱਲਾ ਕੈਂਥਾ ਵਾਰਡ ਨੰ 12 ਰਾਧਾ ਕ੍ਰਿਸ਼ਨ ਮੰਦਰ ਨੇੜੇ ਪੰਡਿਤ ਬੀਜਾਂ ਵਾਲਾ ਕੇਸ਼ਵ ਚੰਦਰ ਪੁੱਤਰ ਬਿਹਾਰੀ ਲਾਲ ਦੇ ਘਰ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ। ਇਸ ਸਬੰਧੀ ਕ੍ਰਿਸ਼ਨ ਚੰਦ ਅਤੇ ਉਸ ਦੇ ਭਰਾ ਪੰਡਿਤ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਸਬੰਧੀ ਪਤਾ ਲੱਗਾ ਉਦੋਂ ਤੱਕ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਅਤੇ ਸਾਰੇ ਕਮਰਿਆਂ ’ਚ ਧੂੰਆਂ ਹੀ ਧੂੰਆਂ ਭਰ ਚੁੱਕਿਆ ਸੀ। 

ਇਹ ਵੀ ਪੜ੍ਹੋ : ਗੋਰਾਇਆ ’ਚ ਵੱਡੀ ਵਾਰਦਾਤ, ਲੁਟੇਰਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ

PunjabKesari

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਲੋਕਾਂ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ। ਉਨ੍ਹਾਂ ਅੱਗ ਲੱਗਣ ਨਾਲ ਹੋਏ ਨੁਕਸਾਨ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਲੱਗਣ ਨਾਲ ਉਨ੍ਹਾਂ ਦੇ ਘਰ ’ਚ ਖੜ੍ਹੀਆਂ ਦੋ ਐਕਟਿਵਾ ਸਕੂਟਰ, ਇਕ ਮੋਟਰਸਾਈਕਲ, ਨਵੇਂ ਸੋਫੇ, ਗਰਮ ਕੱਪੜੇ, ਮਕਾਨ ਦੀ ਸੀਲੰਿਗ, ਅਲਮਾਰੀਆਂ ਅਤੇ ਹੋਰ ਕੀਮਤੀ ਸਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਸੂਚਿਤ ਕਰਨ ’ਤੇ ਫਾਇਰ ਬਿ੍ਰਗੇਡ ਦੀ ਗੱਡੀ ਤਾਂ ਪਹੁੰਚੀ ਪਰ ਗਲੀ ਤੰਗ ਹੋਣ ਕਾਰਨ ਉਹ ਅੱਗ ਤਕ ਨਾ ਪੁੱਜ ਸਕੀ। ਜਿਸ ਸਦਕਾ ਮਕਾਨ ਦੇ ਅੰਦਰ ਪਿਆ ਲਗਭਗ 6 ਲੱਖ ਰੁਪਏ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। 

ਵੱਡੀ ਖ਼ਬਰ: ਜਲੰਧਰ ’ਚ 6 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬਾਅਦ ਗਲਾ ਘੁੱਟ ਕੇ ਕਤਲ

PunjabKesari

ਉਨ੍ਹਾਂ ਦੱਸਿਆ ਕਿ ਨਜ਼ਦੀਕ ਪੈਂਦੇ ਘਰਾਂ ਨੂੰ ਫਾਇਰ ਬਿ੍ਰਗੇਡ ਦੇ ਕਰਮੀਆਂ ਨੇ ਕੜੀ ਮੁਸ਼ੱਕਤ ਕਰਦੇ ਹੋਏ ਅੱਗ ਲੱਗਣ ਤੋਂ ਬਚਾ ਲਿਆ। ਡੀ. ਐੱਸ. ਪੀ. ਦਸੂਹਾ ਮਨੀਸ਼ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਐੱਸ. ਆਈ. ਦਿਲਬਾਗ ਸਿੰਘ ਅਤੇ ਏ. ਐੱਸ. ਆਈ. ਜੋਬਨ ਆਪਣੇ ਸਾਥੀ ਕਾਮਿਆਂ ਨੂੰ ਨਾਲ ਲੈ ਕੇ ਘਟਨਾ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰ ਕੇਸ਼ਵ ਚੰਦਰ ਅਤੇ ਪੰਡਿਤ ਵਰਿੰਦਰ ਕੁਮਾਰ  ਦੇ ਬਿਆਨਾਂ ਦੇ ਆਧਾਰ ’ਤੇ ਦਸੂਹਾ ਪੁਲਸ ਨੇ ਰਿਪੋਰਟ ਦਰਜ ਕਰਕੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ: ਪਾਸਪੋਰਟ ਨਾ ਮਿਲਣ ’ਤੇ ਟਰੈਵਲ ਏਜੰਟ ਭਿੜੇ, ਚੱਲੀਆਂ ਗੋਲੀਆਂ

PunjabKesari

ਇਹ ਵੀ ਪੜ੍ਹੋ :ਢੀਂਡਸਾ ਦੀ ਮੋਦੀ ਨੂੰ ਸਲਾਹ, ਇਤਿਹਾਸ ਤੋਂ ਲੈਣ ਸਬਕ ਤੇ ਨਾ ਦੋਹਰਾਉਣ ਇੰਦਰਾ ਗਾਂਧੀ ਵਾਲੀ ਗਲਤੀ


author

shivani attri

Content Editor

Related News