ਘਰ ''ਚ ਅੱਗ ਲੱਗਣ ਕਰਕੇ 5 ਸਾਲਾ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ

Monday, Mar 18, 2019 - 04:43 PM (IST)

ਘਰ ''ਚ ਅੱਗ ਲੱਗਣ ਕਰਕੇ 5 ਸਾਲਾ ਬੱਚੇ ਦੀ ਮੌਤ, 2 ਗੰਭੀਰ ਜ਼ਖਮੀ

ਸ੍ਰੀ ਆਨੰਦਪੁਰ ਸਾਹਿਬ (ਰਾਕੇਸ਼ ਰਾਣਾ)— ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਨੂਰਪੁਰਬੇਦੀ ਵਿਖੇ ਇਕ ਘਰ ਵਿੱਚ ਅੱਗ ਲੱਗਣ ਦੇ ਕਾਰਨ ਇਕ ਪਰਿਵਾਰ ਦੇ ਬੱਚੇ ਝੁਲਸ ਗਏ। ਇਨ੍ਹਾਂ 'ਚੋਂ ਇਕ 5 ਸਾਲਾ ਬੱਚੇ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਝੁਲਸੇ ਹੋਏ ਬਾਕੀ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਨ੍ਹਾਂ ਦੀ ਉਮਰ ਲਗਭਗ 3 ਸਾਲ ਅਤੇ ਇਕ ਸਾਲ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਘਰ 'ਚ ਅੱਗੀ ਲੱਗੀ ਉਸ ਸਮੇਂ ਬੱਚੇ ਘਰ 'ਚ ਇਕੱਲੇ ਹੀ ਮੌਜੂਦ ਸਨ ਅਤੇ ਮਾਤਾ-ਪਿਤਾ ਕਿਸੇ ਕੰਮ ਲਈ ਬਾਹਰ ਗਏ ਹੋਏ ਹਨ। ਇਹ ਹਾਦਸਾ ਚੁੱਲ੍ਹੇ 'ਚ ਲੱਗੀ ਅੱਗ ਦੇ ਕਾਰਨ ਵਾਪਰਿਆ।


author

shivani attri

Content Editor

Related News