ਅਣਪਛਾਤੇ ਵਿਅਕਤੀਆਂ ਵੱਲੋਂ ਘਰ ''ਚ ਦਾਖਲ ਹੋ ਕੇ ਨਕਦੀ ਤੇ ਕੀਮਤੀ ਗਹਿਣੇ ਚੋਰੀ
Tuesday, Sep 26, 2017 - 04:42 PM (IST)

ਅੰਮ੍ਰਿਤਸਰ (ਅਰੁਣ) - ਗੁੰਮਟਾਲਾ ਅਧੀਨ ਪੈਂਦੇ ਖੇਤਰ ਗੁਰੂ ਰਾਮਦਾਸ ਐਵੀਨਿਊ ਵਿਖੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਘਰ 'ਚ ਦਾਖਲ ਹੋਏ ਅਣਪਛਾਤੇ ਚੋਰਾਂ ਵੱਲੋਂ ਘਰ 'ਚ ਪਈ ਹਜ਼ਾਰਾਂ ਦੀ ਨਕਦੀ ਤੇ ਲੱਖਾਂ ਦੀ ਕੀਮਤ ਦੇ ਗਹਿਣੇ ਚੋਰੀ ਕਰ ਲਏ।
ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਅਰਪਨਦੀਪ ਸਿੰਘ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਘਰ 'ਚ ਦਾਖਲ ਹੋਣ ਮਗਰੋਂ ਇਕ ਐਲ. ਈ. ਡੀ., ਸੋਨੇ ਦੇ ਕੀਮਤੀ ਗਹਿਣੇ, 30 ਹਜ਼ਾਰ ਦੀ ਨਕਦੀ ਤੋਂ ਇਲਾਵਾ ਜ਼ਰੂਰੀ ਦਸਤਾਵੇਜਾਂ ਵਾਲਾ ਪਰਸ ਚੋਰੀ ਕਰਕੇ ਲੈ ਜਾਣ ਸਬੰਧੀ ਮਾਮਲਾ ਦਰਜ ਕਰਕੇ ਥਾਣਾ ਕੰਟੋਨਮੈਂਟ ਦੀ ਪੁਲਸ ਵੱਲੋਂ ਛਾਣਬੀਣ ਕਰ ਰਹੀ ਹੈ।