ਪੰਜਾਬ ਦੇ ਸਕੂਲਾਂ ’ਚ 25 ਤੋਂ ਸਰਦੀਆਂ ਦੀਆਂ ਛੁੱਟੀਆਂ

Friday, Dec 21, 2018 - 08:12 PM (IST)

ਪੰਜਾਬ ਦੇ ਸਕੂਲਾਂ ’ਚ 25 ਤੋਂ ਸਰਦੀਆਂ ਦੀਆਂ ਛੁੱਟੀਆਂ

ਚੰਡੀਗਡ਼੍ਹ, ਪੰਜਾਬ ਦੇ ਸਕੂਲਾਂ ’ਚ ਸੂਬਾ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ 25 ਦਸੰਬਰ ਤੋਂ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਲਿਖਤੀ ਹੁਕਮਾਂ ਮੁਤਾਬਕ ਇਹ ਛੁੱਟੀਆਂ ਸਮੂਹ ਸਰਕਾਰੀ, ਪ੍ਰਾਈਵੇਟ, ਏਡਡ ਅਤੇ ਮਾਨਤਾ ਪ੍ਰਾਪਤ ਸਕੂਲਾਂ ’ਚ 31 ਦਸੰਬਰ ਤਕ ਹੋਣਗੀਆਂ। ਪਹਿਲੀ ਜਨਵਰੀ ਨੂੰ ਸਕੂਲ ਆਮ ਵਾਂਗ ਖੁੱਲ੍ਹਣਗੇ। ਇਸ ਸੰਬੰਧ ’ਚ ਰਾਜ ਵਿਚ ਸਮੂਹ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਭੇਜ ਦਿੱਤੀਆਂ ਗਈਆਂ ਹਨ।

 


Related News