ਹੋਲੀ ''ਤੇ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਕਹਿਰ ਬਣ ਕੇ ਆਈ ਤੇਜ਼ ਰਫਤਾਰ ਕਾਰ
Tuesday, Mar 10, 2020 - 05:49 PM (IST)
ਪਟਿਆਲਾ (ਇੰਦਰਜੀਤ ਬਖਸ਼ੀ) : ਹੋਲੀ ਦਾ ਤਿਉਹਾਰ ਇਕ ਪਰਿਵਾਰ ਲਈ ਮਾਤਮ ਬਣ ਕੇ ਆਇਆ। ਮਾਮਲਾ ਪਟਿਆਲਾ ਦਾ ਹੈ, ਜਿਥੇ ਸੜਕ ਦੁਰਘਟਨਾ ਵਿਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 3 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕ ਪਛਾਣ ਰਕੇਸ਼ ਕੁਮਾਰ (35) ਵਾਸੀ ਆਫੀਸਰ ਕਲੋਨੀ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਪੁਲਸ ਇਸ ਨੂੰ ਤੇਜ਼ ਰਫਤਾਰੀ ਕਾਰਨ ਵਾਪਰਿਆ ਹਾਦਸਾ ਮਨ ਰਹੀ ਹੈ। ਪੁਲਸ ਅਧਿਕਾਰੀ ਅਨੁਸਾਰ ਆਈ ਟਵੰਟੀ ਕਾਰ ਨੇ ਇਕ ਸਕੂਟਰੀ ਨੂੰ ਟੱਕਰ ਮਾਰੀ ਜਿਸ ਤੋਂ ਬਾਅਦ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸਕੂਟਰੀ ਉੱਤੇ ਸਵਾਰ ਬਾਕੀ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ। ਪੁਲਸ ਮੁਤਾਬਕ ਕਾਰ ਸਵਾਰ ਵਿਅਕਤੀ ਅਤੇ ਉਸਦੇ ਸਹਾਇਕ ਨੂੰ ਉਨ੍ਹਾਂ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਜਿਸ ਤੋਂ ਬਾਅਦ ਬਣਦਾ ਮਾਮਲਾ ਦਰਜ ਕੀਤਾ ਜਾਵੇਗਾ।
ਉਥੇ ਹੀ ਸਕੂਟਰੀ ਸਵਾਰ ਮ੍ਰਿਤਕ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਉਕਤ ਕਾਰ ਕਾਫੀ ਤੇਜ਼ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਟੱਕਰ ਵਿਚ ਉਸਦੇ ਭਰਾ ਦੀ ਮੌਤ ਹੋ ਗਈ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਟਿਕ-ਟਾਕ 'ਤੇ ਗਰਲਫਰੈਂਡ ਨੂੰ ਇੰਪ੍ਰੈੱਸ ਕਰਨ ਲਈ ਨਹਿਰ 'ਚ ਮਾਰੀ ਛਾਲ, ਗਵਾ ਬੈਠਾ ਜਾਨ