ਹੋਲੇ-ਮਹੱਲੇ ’ਤੇ ਜਾ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਪਲਟੀ ਗੱਡੀ (ਤਸਵੀਰਾਂ)

Friday, Mar 26, 2021 - 04:14 PM (IST)

ਹੋਲੇ-ਮਹੱਲੇ ’ਤੇ ਜਾ ਰਹੀ ਸੰਗਤ ਨਾਲ ਵਾਪਰਿਆ ਹਾਦਸਾ, ਪਲਟੀ ਗੱਡੀ (ਤਸਵੀਰਾਂ)

ਸੁਲਤਾਨਪੁਰ ਲੋਧੀ/ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ, ਸੋਢੀ)- ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ’ਤੇ ਹੋਲਾ-ਮਹੱਲਾ ਵੇਖਣ ਜਾ ਸੰਗਤ ਨਾਲ ਸੜਕ ਹਾਦਸਾ ਵਾਪਰ ਗਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ’ਤੇ ਹੋਲਾ-ਮਹੱਲਾ ਵੇਖਣ ਰਹੀਆਂ ਸੰਗਤਾਂ ਦੀ ਪਿਕਾ 207 ਗੱਡੀ ਪਲਟ ਗਈ। 

PunjabKesari

ਯਾਤਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕਿਸੇ ਦੇ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਵਿੱਚ 25 ਦੇ ਕਰੀਬ ਯਾਤਰੀ ਸਵਾਰ ਸਨ। ਇਹ ਗੱਡੀ ਫਤਿਹਗੜ੍ਹ ਚੂੜੀਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਰਹੀ ਸੀ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਮਹਿੰਦੀ ਆਣੇ ਤੋਂ ਹੁੰਦੇ ਹੋਏ ਅੰਨਦਪੁਰ ਸਾਹਿਬ ਸੰਗਤਾਂ ਨੇ ਜਾਣਾ ਸੀ। ਜ਼ਖ਼ਮੀਆਂ ਨੂੰ ਜੇਰੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ :  ਤੁਹਾਡੇ ਕੰਮ ਦੀ ਖ਼ਬਰ: ‘ਭਾਰਤ ਬੰਦ’ ਦੌਰਾਨ ਜੇਕਰ ਪਵੇ ਐਮਰਜੈਂਸੀ ਤਾਂ ਜਲੰਧਰ ’ਚ ਇਨ੍ਹਾਂ ਥਾਵਾਂ ’ਤੇ ਕਰੋ ਪਹੁੰਚ

PunjabKesari

PunjabKesari

ਇਹ ਵੀ ਪੜ੍ਹੋ :  ਭਾਰਤ ਬੰਦ ਦੌਰਾਨ ਦੋਆਬਾ ਮੁਕੰਮਲ ਤੌਰ ’ਤੇ ਬੰਦ, ਤਸਵੀਰਾਂ ਦੀ ਜ਼ੁਬਾਨੀ ਵੇਖੋ ਹਾਲ

ਜ਼ਖਮੀਆਂ 'ਚ ਕੰਵਲਜੀਤ ਕੌਰ ਪਤਨ ਅਵਤਾਰ ਸਿੰਘ ਤੇ ਉਸ ਦੀ ਛੋਟੀ ਬੇਟੀ ਜਸਮੀਤ ਕੌਰ, ਨਰੋਤਮ ਕੁਮਾਰ ਪੁੱਤਰ ਸੋਮ ਰਾਜ, ਅਰਸ਼ਪ੍ਰੀਤ ਸਿੰਘ ਫਤਿਹਗਡ਼੍ਹ ਚੂੜੀਆਂ, ਨੀਤੂ ਦੇਵੀ ਪਤਨੀ ਵਿਜੇ ਕੁਮਾਰ ਅਤੇ ਉਸਦੀ ਬੇਟੀ ਕਾਜਲ ਨਿਵਾਸੀ ਪਠਾਨਕੋਟ, ਸਿਮਰਜੀਤ ਕੌਰ, ਕੁਲਦੀਪ ਸਿੰਘ ਫਤਿਹਗੜ੍ਹ ਚੂੜੀਆਂ, ਬੀਬੀ ਸੁਰਿੰਦਰ ਕੌਰ ਤੇ ਹੋਰ ਦਰਜਨ ਦੇ ਕਰੀਬ ਜ਼ਖਮੀ ਹੋਏ ਹਨ।

PunjabKesari

PunjabKesari

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News