ਸਿੰਘਾ ਦੇ ਸ਼ੌਂਕ ਵੱਖਰੇ, ਦੇਖੋ 5 ਤਾਰਾ ਹੋਟਲ ਨੂੰ ਮਾਤ ਪਾਉਂਦੀ ਟਰਾਲੀ (ਵੀਡੀਓ)
Friday, Mar 22, 2019 - 07:03 PM (IST)
ਸ੍ਰੀ ਅਨੰਦਪੁਰ ਸਾਹਿਬ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਿੱਥੇ ਦੂਰ-ਦੂਰਾਡਿਓਂ ਆਈਆਂ ਸੰਗਤਾਂ ਨੇ ਗੁਰੂ ਘਰ ਦਾ ਆਸ਼ਿਰਵਾਦ ਪ੍ਰਾਪਤ ਕੀਤਾ, ਉਥੇ ਹੀ ਨਵਾਂਸ਼ਹਿਰ ਤੋਂ ਆਏ ਇਕ ਵਿਅਕਤੀ ਦੀ ਅਤਿ ਆਧੁਨਿਕ ਟਰਾਲੀ ਖਿੱਚ ਦਾ ਕੇਂਦਰ ਬਣੀ ਰਹੀ। ਇਹ ਕੋਈ ਆਮ ਟਰਾਲੀ ਨਹੀਂ ਹੈ। ਇਸ ਟਰਾਲੀ ਨੂੰ ਪੰਜ ਤਾਰਾ ਹੋਟਲ ਜਿੰਨੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਹਾਈ-ਫਾਈ ਗੱਡੀਆਂ ਨੂੰ ਮਾਤ ਪਾਉਣ ਵਾਲੀ ਇਸ ਟਰਾਲੀ ਵਿਚ ਸੀ. ਸੀ. ਟੀ. ਵੀ. ਕੈਮਰੇ, ਐੱਲ. ਈ. ਡੀ. ਲਾਈਟਾਂ ਲੱਗੀਆਂ ਹੋਈਆਂ ਹਨ। ਉਥੇ ਹੀ ਟਰਾਲੀ 'ਚ ਐੱਲ. ਸੀ. ਡੀ., ਬੂਫਰ ਸਿਸਟਮ ਤੋਂ ਇਲਾਵਾ ਏ. ਸੀ. ਪੱਖੇ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ ਮੋਬਾਇਲ ਚਾਰਜਰ ਲਈ ਪਲੱਗ ਦੇ ਨਾਲ-ਨਾਲ ਵਾਈ-ਫਾਈ ਵੀ ਲਗਾਇਆ ਗਿਆ ਹੈ।
ਇਸ ਹਾਈ-ਫਾਈ ਟਰਾਲੀ ਨੂੰ ਤਿਆਰ ਕਰਨ ਵਾਲੇ ਨਵਾਂਸ਼ਹਿਰ ਦੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚਿਆਂ ਦੀ ਖੁਸ਼ੀ ਲਈ ਇਹ ਅਤਿ ਆਧੁਨਿਕ ਟਰਾਲੀ ਤਿਆਰ ਕੀਤੀ ਹੈ। ਇਸ ਨੂੰ ਤਿਆਰ ਕਰਵਾਉ ਵਿਚ ਸਾਢੇ ਚਾਰ ਲੱਖ ਰੁਪਏ ਦਾ ਖਰਚ ਆਇਆ ਹੈ।