ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦਿੱਤੀ

Saturday, Jul 31, 2021 - 02:01 PM (IST)

ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦਿੱਤੀ

ਚੰਡੀਗੜ੍ਹ (ਸੁਸ਼ੀਲ) : ਜੀ. ਐੱਮ. ਸੀ. ਐੱਚ. 32 ਦੇ ਸੀ-ਬਲਾਕ ਦੀ ਛੇਵੀਂ ਮੰਜ਼ਿਲ ’ਤੇ ਦਾਖਲ 46 ਸਾਲਾ ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਨੇ ਦੁਪਹਿਰ ਹੇਠਾਂ ਛਾਲ ਮਾਰ ਦਿੱਤੀ। ਹਸਪਤਾਲ ਕਰਮਚਾਰੀਆਂ ਨੇ ਲਹੂ-ਲੂਹਾਨ ਹਾਲਤ ਵਿਚ ਉਸਨੂੰ ਐਮਰਜੈਂਸੀ ਵਿਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਯੂ. ਪੀ. ਦੇ ਗੋਰਖਪੁਰ ਦਾ ਰਹਿਣ ਵਾਲਾ ਸੀ। ਸੈਕਟਰ-34 ਥਾਣਾ ਪੁਲਸ ਨੇ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ।

ਇਹ ਵੀ ਪੜ੍ਹੋ : 10 ਦਿਨ ਪਹਿਲਾਂ ਕੰਮ ’ਤੇ ਰੱਖੇ ਨੌਕਰ ਨੇ ਮਾਲਕ ਦੇ 5 ਸਾਲ ਦੇ ਬੇਟੇ ਨੂੰ ਕੀਤਾ ਅਗਵਾ, ਮੰਗੀ 5 ਲੱਖ ਦੀ ਫਿਰੌਤੀ

ਬੀਮਾਰੀ ਕਾਰਨ ਸੀ ਪ੍ਰੇਸ਼ਾਨ
ਸੈਕਟਰ-34 ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰ ਦੋ ਵਜੇ ਸੂਚਨਾ ਮਿਲੀ ਕਿ ਜੀ. ਐੱਮ. ਸੀ. ਐੱਚ. ਦੇ ਸੀ-ਬਲਾਕ ਦੀ ਛੇਵੀਂ ਮੰਜ਼ਿਲ ਤੋਂ ਮਰੀਜ਼ ਨੇ ਛਾਲ ਮਾਰ ਦਿੱਤੀ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਤਾਂ ਘਟਨਾ ਸਥਾਨ ’ਤੇ ਖੂਨ ਹੀ ਖੂਨ ਨਜ਼ਰ ਆਇਆ। ਪੁਲਸ ਟੀਮ ਐਮਰਜੈਂਸੀ ਵਿਚ ਗਈ ਤਾਂ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੋਰਖਪੁਰ ਨਿਵਾਸੀ ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਜੀ. ਐੱਮ. ਸੀ. ਐੱਚ. 32 ਦੇ ਸੀ-ਬਲਾਕ ਦੇ 61 ਨੰਬਰ ਵਾਰਡ ਦੇ ਬੈੱਡ ਨੰਬਰ 25 ’ਤੇ ਕੁਝ ਦਿਨ ਪਹਿਲਾਂ ਦਾਖਲ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਬੀਮਾਰੀ ਕਾਰਨ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਇਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ : ਘਰ ਦੀ ਗ਼ਰੀਬੀ ਤੋੜਨ ਚਾਰ ਮਹੀਨੇ ਪਹਿਲਾਂ ਦੁਬਈ ਗਏ ਨੌਜਵਾਨ ਦੀ ਮੌਤ, ਹਾਲੋਂ-ਬੇਹਾਲ ਹੋਇਆ ਪਰਿਵਾਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News