ਹਿੰਦੂ ਆਗੂਆਂ ਦੇ ਕਤਲ ਮਾਮਲੇ ''ਚ ਗ੍ਰਿਫਤਾਰ ਕੀਤੇ ਜਿੰਮੀ ਨੇ ਕੀਤੇ ਅਹਿਮ ਖੁਲਾਸੇ, ਟਾਰਗੇਟ ''ਤੇ ਸਨ ਇਹ ਲੋਕ

Thursday, Nov 16, 2017 - 12:44 PM (IST)

ਹਿੰਦੂ ਆਗੂਆਂ ਦੇ ਕਤਲ ਮਾਮਲੇ ''ਚ ਗ੍ਰਿਫਤਾਰ ਕੀਤੇ ਜਿੰਮੀ ਨੇ ਕੀਤੇ ਅਹਿਮ ਖੁਲਾਸੇ, ਟਾਰਗੇਟ ''ਤੇ ਸਨ ਇਹ ਲੋਕ

ਲੁਧਿਆਣਾ : ਪੰਜਾਬ 'ਚ ਪਿਛਲੇ 10 ਮਹੀਨਿਆਂ ਦੌਰਾਨ ਹਿੰਦੂ ਆਗੂਆਂ ਸਮੇਤ 7 ਟਾਰਗੇਟ ਕਿਲਿੰਗ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਜਿੰਮੀ ਨੇ ਪੁਲਸ ਦੀ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ। ਜਿੰਮੀ ਨੂੰ ਥਾਣਾ ਬਸਤੀ ਜੋਧੇਵਾਲ ਪੁਲਸ ਮੰਗਲਵਾਰ ਦੇਰ ਰਾਤ ਮੋਗਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੁਧਿਆਣਾ ਲਿਆਈ ਸੀ। ਸੀ. ਆਈ. ਏ. ਅਤੇ ਪੁਲਸ ਦੇ ਸੀਨੀਅਰ ਅਫਸਰਾਂ ਨੇ ਬੁੱਧਵਾਰ ਨੂੰ ਜਿੰਮੀ ਤੋਂ ਸਿਲਸਿਲੇਵਾਰ ਤਰੀਕੇ ਨਾਲ ਪੁੱਛਗਿੱਛ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਲੁਧਿਆਣਾ 'ਚ ਧਾਰਮਿਕ ਸਿੱਖ ਸੰਗਠਨ ਦੇ ਇਕ ਮੁੱਖ ਅਹੁਦੇਦਾਰ ਅਤੇ ਇਕ ਹਿੰਦੂ ਆਗੂ ਸਮੇਤ ਤਿੰਨ ਲੋਕ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਦੇ ਨਿਸ਼ਾਨੇ 'ਤੇ ਸਨ। ਜਿੰਮੀ ਤੋਂ ਪੁੱਛਗਿੱਛ ਕਰਨ ਵਾਲੀ ਟੀਮ 'ਚ ਲੁਧਿਆਣਾ ਦਾ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡੀ. ਸੀ. ਪੀ. ਗਗਨਜੀਤ ਸਿੰਘ, ਏ. ਡੀ. ਸੀ. ਪੀ. ਕ੍ਰਾਈਮ ਸਤਨਾਮ ਸਿੰਘ, ਏ. ਸੀ. ਪੀ. ਮਨਿੰਦਰ ਬੇਦੀ, ਐੱਸ. ਪੀ. ਪਵਨਜੀਤ ਸਮੇਤ ਹੋ ਅਫਸਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਟਾਰਗੇਟ ਕਿਲਿੰਗ ਮਾਮਲੇ 'ਚ ਹੁਣ ਤੱਕ 5 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Related News