ਹਿਮਾਚਲ ਪ੍ਰਦੇਸ਼ ਦੇ ਬਾਰਡਰ ਨਾਲ ਪੰਜਾਬ ਦੇ ਅੰਤਰਰਾਜੀ ਨਾਕਿਆਂ ’ਤੇ ਵਧਾਈ ਸਖ਼ਤੀ
Saturday, May 15, 2021 - 11:10 AM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਕੋਰੋਨਾ ਮਹਾਮਾਰੀ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ ਬਾਹਰਲੇ ਰਾਜਾਂ ਦੇ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਈ ਗਈ ਹੈ ਅਤੇ ਕੁਝ ਸ਼ਰਤਾਂ ਉਤੇ ਹੀ ਦੂਜੇ ਰਾਜਾਂ ਦੇ ਵਿਅਕਤੀ ਪੰਜਾਬ ਵਿਚ ਦਾਖ਼ਲ ਹੋ ਸਕਦੇ ਹਨ। ਜਿਸ ਤਹਿਤ ਜ਼ਿਲਾ ਪ੍ਰਸ਼ਾਸਨ ਰੂਪਨਗਰ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬਾਰਡਰ ਦੇ ਨਾਲ 7 ਅੰਤਰਰਾਜੀ ਨਾਕੇ ਲਗਾਏ ਗਏ ਹਨ। ਜਿਨ੍ਹਾਂ ’ਚ ਇਕ ਅੰਤਰਰਾਜੀ ਨਾਕਾ ਭਰਤਗੜ੍ਹ ਤੋਂ ਦਬੋਟਾ ਰੋਡ ਉਪਰ ਪਿੰਡ ਕਕਰਾਲਾ ਨਜ਼ਦੀਕ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਆਈ. ਆਈ. ਟੀ. ਰੋਪੜ ਨੇ ਅੰਤਿਮ ਸੰਸਕਾਰ ਦੀ ਨਵੀਂ ਤਕਨੀਕ ਕੀਤੀ ਇਜ਼ਾਦ, ਲੱਕੜ ਵੀ ਲੱਗਦੀ ਹੈ ਘੱਟ
ਨਾਕੇ ’ਤੇ ਤਾਇਨਾਤ ਨਾਕਾ ਡਿਊਟੀ ਮੈਜਿਸਟ੍ਰੇਟ ਲੈਕਚਰਾਰ ਅਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਿਮਾਚਲ ਪ੍ਰਦੇਸ ਦੀ ਸਾਈਡ ਤੋਂ ਆਉਣ ਵਾਲੇ ਵਾਹਨ ਸਵਾਰ ਵਿਅਕਤੀਆਂ ਤੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵੱਲੋਂ ਕੋਵਿਡ 19 ਕੋਰੋਨਾ ਮਹਾਮਾਰੀ ਸਬੰਧੀ ਨਿਰਧਾਰਤ ਸ਼ਰਤਾਂ ਜਿਵੇਂ ਈ ਪਾਸ, 72 ਘੰਟੇ ਪਹਿਲਾਂ ਤੱਕ ਦੀ ਕੋਰੋਨਾ ਟੈਸਟ ਰਿਪੋਰਟ, ਦੋ ਹਫਤੇ ਪਹਿਲਾਂ ਤੱਕ ਦੀ ਕੋਰੋਨਾ ਵੈਕਸੀਨ ਬਾਰੇ ਜਾਣਕਾਰੀ ਲਈ ਜਾਂਦੀ ਹੈ। ਜੋ ਇਹ ਸ਼ਰਤਾਂ ਪੁਰੀਆਂ ਕਰਦਾ ਹੋਵੇ ਉਸ ਨੂੰ ਪੰਜਾਬ ’ਚ ਦਾਖਲ ਹੋਣ ਦਿੱਤਾ ਜਾਂਦਾ ਹੈ, ਨਹੀਂ ਤਾਂ ਉਸ ਨੂੰ ਵਾਪਸ ਭੇਜ ਦਿਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ
ਇਸ ਨੂੰ ਰਜਿਸਟਰ ਉਪਰ ਨੋਟ ਕੀਤਾ ਜਾਦਾ ਹੈ, ਇਸ ਤੋਂ ਇਲਾਵਾ ਗੱਡੀ ਨੰਬਰ, ਵਾਹਨ ਸਵਾਰ ਕਿੱਥੋਂ ਆਇਆ ਹੈ , ਉਸ ਨੇ ਕਿੱਥੇ ਜਾਣਾ ਹੈ ਬਾਰੇ ਵੀ ਰਜਿਸਟਰ ਉਪਰ ਨੋਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੱਠ-ਅੱਠ ਘੰਟੇ ਦੀਆਂ ਤਿੰਨ ਸ਼ਿਫਟਾਂ ਵਿਚ ਸਿੱਖਿਆ ਮਹਿਕਮੇ ਦੇ ਲੈਕਚਰਾਰ, ਮਾਸਟਰਾਂ ਦੀਆਂ ਵੱਖ ਵੱਖ ਡਿਊਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਜਸਪਾਲ ਸਿੰਘ ਪੀ. ਟੀ. ਆਈ, ਪੰਜਾਬ ਪੁਲਸ ਦੇ ਜਵਾਨ ਏ. ਐੱਸ. ਆਈ. ਕੁਲਵੰਤ ਸਿੰਘ, ਹੌਲਦਾਰ ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?