ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵੱਲੋਂ ਹਾਈਵੇ ਤੇ ਰੇਲਵੇ ਜਾਮ, ਗਵਰਨਰ ਦੀ ਜਲੰਧਰ ਫੇਰੀ ਬਾਰੇ ਕਰ ਦਿੱਤਾ ਇਹ ਐਲਾਨ

Monday, Jan 16, 2023 - 07:05 PM (IST)

ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵੱਲੋਂ ਹਾਈਵੇ ਤੇ ਰੇਲਵੇ ਜਾਮ, ਗਵਰਨਰ ਦੀ ਜਲੰਧਰ ਫੇਰੀ ਬਾਰੇ ਕਰ ਦਿੱਤਾ ਇਹ ਐਲਾਨ

ਜਲੰਧਰ (ਮਨੀਸ਼): ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਇੱਥੇ ਧੰਨੋਵਾਲੀ ਨੇੜੇ 4 ਘੰਟੇ ਲਈ ਹਾਈਵੇ ਤੇ ਰੇਲਵੇ ਜਾਮ ਕੀਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦਾ ਮੁੜ ਉਸ ਜਗ੍ਹਾ ਉੱਪਰ ਹੀ ਵਸੇਬਾ ਕਰਨ, ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਅਤੇ ਗਾਲੀ-ਗਲੋਚ ਕਰਨ ਵਾਲੇ ਡੀ.ਸੀ.ਪੀ. ਜਸਕਰਨਜੀਤ ਸਿੰਘ ਤੇਜਾ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤਕ ਮੋਰਚਾ ਜਾਰੀ ਰਹੇਗਾ।

PunjabKesari

ਇਹ ਖ਼ਬਰ ਵੀ ਪੜ੍ਹੋ - ਇਨਸਾਨੀਅਤ ਮੱਥੇ ਲੱਗਾ ਕਲੰਕ, ਨੌਜਵਾਨ ਨੇ ਲਿਫਟ ਦੇਣ ਦੇ ਬਹਾਨੇ 90 ਸਾਲਾ ਬਜ਼ੁਰਗ ਨਾਲ ਕੀਤੀ ਦਰਿੰਦਗੀ

ਆਗੂਆਂ ਨੇ ਕਿਹਾ ਕਿ ਲਤੀਫਪੁਰੇ ਦਾ ਉਜਾੜਾ ਸੋਚੀ ਸਮਝੀ ਸਾਜ਼ਿਸ਼ ਤਹਿਤ ਕੁਝ ਲੋਕਾਂ ਨੂੰ ਮੁਨਾਫ਼ੇ ਪਹੁੰਚਾਉਣ ਲਈ ਕੀਤਾ ਗਿਆ ਹੈ। ਜਿਹੜਾ ਇੰਪਰੂਵਮੈਂਟ ਟਰੱਸਟ ਆਪਣਾ ਇਸ ਜਗ੍ਹਾ 'ਤੇ ਹੱਕ ਜਤਾਉਂਦਾ ਹੈ ਉਸ ਨੇ ਤੇ ਪੰਜਾਬ ਸਰਕਾਰ ਨੇ ਇਹ ਭੋਰਾ ਵੀ ਨਹੀਂ ਸੋਚਿਆ ਕਿ ਪਾਕਿਸਤਾਨ ਤੋਂ ਉਜੜ ਕੇ ਆਏ ਪਰਿਵਾਰ ਇੱਥੇ ਵਸੇ ਸਨ। ਸਰਕਾਰ ਦਾ ਤਾਂ ਫਰਜ਼ ਬਣਦਾ ਸੀ ਕਿ ਉਨ੍ਹਾਂ ਨੂੰ ਪੱਕੀ ਅਲਾਟਮੈਂਟ ਕਰਦੇ ਪਰ ਉਲਟਾ ਲੋਕਾਂ ਨੂੰ ਬੱਚਿਆਂ-ਬਜ਼ੁਰਗਾਂ ਸਮੇਤ ਪੋਹ ਮਾਘ ਦੀ ਠੰਡ 'ਚ ਖੁੱਲ੍ਹੇ ਆਸਮਾਨ ਹੇਠ ਰੁਲਣ ਲਈ ਛੱਡ ਦਿੱਤਾ। ਲੋਕਾਂ ਲਈ ਨਾ ਖਾਣ-ਪੀਣ ਤੇ ਨਾ ਹੀ ਬਾਥਰੂਮ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕ ਰੋਜ਼ ਬੀਮਾਰ ਹੋ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਵੀ ਮੈਡੀਕਲ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਹਾਕੀ ਵਿਸ਼ਵ ਕੱਪ: ਭਾਰਤ ਦੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਖੇਡ ਮੰਤਰੀ ਨੇ ਪੰਜਾਬ ਦੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ

ਮੋਰਚੇ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਾਂ ਦੇ ਨਿਪਟਾਰੇ ਲਈ ਦਿਨ ਰਾਤ ਦਾ ਮੋਰਚਾ ਜਾਰੀ ਰੱਖਦਿਆਂ 26 ਜਨਵਰੀ ਨੂੰ ਗਵਰਨਰ ਦੀ ਆਮਦ 'ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ 26 ਜਨਵਰੀ ਨੂੰ ਜਲੰਧਰ ਵਿਖੇ ਕਰਵਾਏ ਜਾ ਰਹੇ ਗਣਤੰਤਰ ਦਿਵਸ ਸਮਾਗਮ ਵਿਚ ਸ਼ਾਮਲ ਹੋਣ ਆ ਰਹੇ ਹਨ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਲਤੀਫ਼ਪੁਰਾ ਮੋਰਚਾ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ।

PunjabKesari

ਇਹ ਖ਼ਬਰ ਵੀ ਪੜ੍ਹੋ - ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- "ਅੰਗਰੇਜ਼ਾਂ ਨੇ ਵੀ ਕਦੇ ਨਹੀਂ ਲਿਆ ਅਜਿਹਾ ਫ਼ੈਸਲਾ"

ਇਸ ਦੌਰਾਨ ਬਲਕਾਰ ਸਿੰਘ ਧੰਨੋਵਾਲੀ ਅਤੇ ਤੀਰਥ ਸਿੰਘ ਲੰਬੜਦਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਲਤੀਫ਼ਪੁਰਾ ਮੋਰਚਾ ਦੇ ਆਗੂ ਡਾਕਟਰ ਗੁਰਦੀਪ ਸਿੰਘ ਭੰਡਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਅਵਤਾਰ ਸਿੰਘ ਰਸੂਲਪੁਰ, ਕਸ਼ਮੀਰ ਸਿੰਘ ਘੁੱਗਸ਼ੋਰ ਆਦਿ ਨੇ ਸੰਬੋਧਨ ਕੀਤਾ।

ਵਿਆਹ ਵਾਲੀਆਂ ਗੱਡੀਆਂ ਤੇ ਐਂਬੂਲੈਂਸ ਨੂੰ ਦਿੱਤਾ ਰਾਹ

PunjabKesari

ਧੰਨੋਵਾਲੀ ਵਿਖੇ ਜਿੱਥੇ ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵੱਲੋਂ ਹਾਈਵੇ ਜਾਮ ਕਰ ਕੇ ਆਵਾਜਾਈ ਨੂੰ ਤਕਰੀਬਨ 4 ਘੰਟੇ ਤਕ ਰੋਕ ਕੇ ਰੱਖਿਆ ਗਿਆ, ਉੱਥੇ ਹੀ ਜ਼ਰੂਰੀ ਸੇਵਾਵਾਂ ਨੂੰ ਜਾਮ ਵਿਚੋਂ ਰਾਹ ਦਿੱਤਾ ਗਿਆ। ਇਸ ਦੌਰਾਨ 3 ਵਿਆਹ ਵਾਲੀਆਂ ਗੱਡੀਆਂ, 2 ਐਂਬੂਲੈਂਸਾਂ ਨੂੰ ਜਾਮ ਖੋਲ੍ਹ ਕੇ ਲੰਘਾਇਆ ਗਿਆ। ਇਸ ਦੇ ਨਾਲ ਹੀ ਹੋਰ ਜ਼ਰੂਰੀ ਸੇਵਾਵਾਂ ਨੂੰ ਵੀ ਜਾਮ ਦੌਰਾਨ ਰਾਹਤ ਦਿੱਤੀ ਗਈ। ਇਹ ਜਾਮ ਸਵੇਰੇ 11:30 ਵਜੇ ਸ਼ੁਰੂ ਕੀਤਾ ਗਿਆ ਅਤੇ 3:30 ਵਜੇ ਖ਼ਤਮ ਕੀਤਾ ਗਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News