ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ''ਚ ਬੰਦ ਕੈਦੀ ਤੇ ਹਵਾਲਾਤੀ ਹਾਸਲ ਕਰ ਸਕਣਗੇ ਉੱਚ ਸਿੱਖਿਆ

03/19/2018 4:58:49 AM

ਕਪੂਰਥਲਾ, (ਭੂਸ਼ਣ)- ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲਾਂ 'ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਕਪੂਰਥਲਾ ਤੇ ਜਲੰਧਰ 'ਚ ਸਿੱਖਿਆ ਤੋਂ ਲੋੜੀਂਦੇ ਕੈਦੀ ਹੁਣ ਦੇਸ਼ ਦੀ ਸਭ ਤੋਂ ਵੱਡੀ ਮੁੱਖ ਯੂਨੀਵਰਸਿਟੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ (ਇਗਨ) ਦੀ ਮਦਦ ਨਾਲ ਆਪਣੀ ਪੜ੍ਹਾਈ ਪੂਰੀ ਕਰਨਗੇ । ਇਸ ਨੂੰ ਲੈ ਕੇ ਦੇਸ਼ ਭਰ 'ਚ 32 ਲੱਖ ਵਿਦਿਆਰਥੀਆਂ ਨਾਲ ਜੁੜੀ ਹੋਈ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਛੇਤੀ ਹੀ ਕੇਂਦਰੀ ਜੇਲ ਕੰੰਪਲੈਕਸ 'ਚ ਕੈਦੀਆਂ ਲਈ ਵਿਸ਼ੇਸ਼ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਨੂੰ ਅਮਲੀਜਾਮਾ ਪਹਿਨਾ ਦਿੱਤਾ ਹੈ, ਜਿਸ ਦੀ ਮਦਦ ਨਾਲ ਹੁਣ ਕੈਦੀ ਗ੍ਰੈਜੂਏਟ ਤਕ ਦੀ ਪੜ੍ਹਾਈ ਜੇਲ ਦੇ ਅੰਦਰ ਹੀ ਪੂਰੀ ਕਰ ਸਕਣਗੇ ।  
ਇਗਨੂ ਨੇ ਕੀਤਾ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਤੋਂ ਕਰਾਰ
ਦੇਸ਼ ਭਰ 'ਚ ਬੀਤੇ 32 ਸਾਲਾਂ ਤੋਂ ਦੂਰ ਦਰਾਜ ਦੇ ਖੇਤਰਾਂ ਤਕ ਇਗਨੂ ਜਿਥੇ ਦੇਸ਼ ਦੇ ਵਿਸ਼ੇਸ਼ ਲੋੜੀਂਦੇ ਪਿਛੜੇ ਤੇ ਗਰੀਬ ਲੋਕਾਂ ਨੂੰ ਸਿੱਖਿਆ ਉਪਲੱਬਧ ਕਰ ਰਹੀ ਹੈ, ਉਥੇ ਹੀ ਹੁਣ ਇਗਨੂ ਨੇ ਦੇਸ਼ ਦੀਆਂ ਕਈ ਪ੍ਰਮੁੱਖ ਜੇਲਾਂ ਨੂੰ ਅਪਣਾਉਂਦੇ ਹੋਏ ਉਨ੍ਹਾਂ 'ਚ ਬੰਦ ਉਨ੍ਹਾਂ ਕੈਦੀਆਂ ਤਕ ਸਿੱਖਿਆ ਪਹੁੰਚਾਉਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ, ਜੋ ਹੁਣ ਤਕ ਉੱਚ ਸਿੱਖਿਆ ਪੂਰੀ ਨਹੀਂ ਕਰ ਸਕੇ ਹਨ, ਜਿਸ ਤਹਿਤ ਇਗਨੂ ਦੇ ਸਹਾਇਕ ਖੇਤਰੀ ਨਿਰਦੇਸ਼ਕ ਕਮਲੇਸ਼ ਨੀਨਾ ਨੇ ਆਪਣੀ ਟੀਮ ਨਾਲ ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਦਾ ਦੌਰਾ ਕਰ ਕੇ ਜੇਲ ਕੰੰਪਲੈਕਸ ਦੇ ਅੰਦਰ ਬੀ. ਪੀ. ਪੀ. ਤੇ ਬੀ. ਏ. ਦੇ ਕੋਰਸ ਜੁਲਾਈ 2018 ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ,  ਜਿਸ ਲਈ ਸਾਰੀ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਗਈ ਹੈ। ਸੂਬੇ 'ਚ ਪਹਿਲਾਂ ਹੀ ਕੇਂਦਰੀ ਜੇਲ ਲੁਧਿਆਣਾ, ਅੰਮ੍ਰਿਤਸਰ ਤੇ ਬਰਨਾਲਾ 'ਚ ਵਿਸ਼ੇਸ਼ ਸਿੱਖਿਆ ਕੇਂਦਰ ਸ਼ੁਰੂ ਕਰਨ ਵਾਲੀ ਇਗਨੂ ਨਾਲ ਹੁਣ ਕੇਂਦਰੀ ਜੇਲ ਕਪੂਰਥਲਾ ਤੇ ਜਲੰਧਰ 'ਚ 135 ਅਰਜ਼ੀਆਂ ਪਹੁੰਚ ਗਈਆਂ ਹਨ, ਜੋ ਯੂਨੀਵਰਸਿਟੀ ਦੇ ਮਾਧਿਅਮ ਨਾਲ ਪੂਰੀ ਕਰਨਗੇ। ਉਥੇ ਹੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਵੱਲੋਂ ਕੇਂਦਰੀ ਜੇਲ 'ਚ ਆਪਣਾ ਸਿੱÎਖਿਆ ਕੇਂਦਰ ਸ਼ੁਰੂ ਕਰਨ ਨਾਲ ਕਰੀਬ 3 ਹਜ਼ਾਰ ਕੈਦੀਆਂ ਤੇ ਹਵਾਲਾਤੀਆਂ ਨੂੰ ਫਾਇਦਾ ਹੋਵੇਗਾ, ਉਥੇ ਹੀ ਇਸ ਸਿੱਖਿਆ ਪ੍ਰੋਗਰਾਮ ਦਾ ਉਨ੍ਹਾਂ ਕੈਦੀਆਂ ਨੂੰ ਵੀ ਲਾਭ  ਮਿਲੇਗਾ ਜੋ ਕਿਸੇ ਕਾਰਨ 10ਵੀਂ ਤੇ 12ਵੀਂ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਹਨ ਉਹ ਇਸ ਸੁਪਨੇ ਨੂੰ ਵੀ ਛੇਤੀ ਪੂਰਾ ਕਰ ਸਕਣਗੇ ।  
ਜੇਲ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਕੈਦੀਆਂ ਲਈ ਕਲਾਸਾਂ ਦਾ ਦੌਰ
ਇਸ ਸਾਲ ਜੁਲਾਈ 'ਚ ਇਗਨੂ ਵੱਲੋਂ ਕੇਂਦਰੀ ਜੇਲ 'ਚ ਸਿੱਖਿਆ ਕੇਂਦਰ ਸ਼ੁਰੂ ਕਰਨ ਨਾਲ ਪਹਿਲਾਂ ਹੀ ਕੇਂਦਰੀ ਜੇਲ ਕਪੂਰਥਲਾ ਤੇ ਜਲੰਧਰ ਦੇ ਕੰੰਪਲੈਕਸ 'ਚ ਜੇਲ ਸੁਪਰਡੈਂਟ ਐੱਸ. ਪੀ. ਖੰਨਾ ਦੀਆਂ ਕੋਸ਼ਿਸ਼ਾਂ ਨਾਲ ਉਨ੍ਹਾਂ ਕੈਦੀਆਂ ਨੂੰ ਬੁਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਜੋ ਕੁਝ ਕਾਰਨਾਂ ਤੋਂ ਜਾਂ ਤਾਂ ਪੜ੍ਹ ਨਹੀਂ ਸਕੇ ਹਨ ਜਾਂ ਫਿਰ ਉਨ੍ਹਾਂ ਨੇ ਕਾਫ਼ੀ ਘੱਟ ਜਮਾਤਾਂ ਤਕ ਪੜ੍ਹਾਈ ਕੀਤੀ ਹੈ, ਜਿਸ ਲਈ ਜੇਲ ਪ੍ਰਸ਼ਾਸਨ ਨੇ ਕੁਝ ਅਧਿਆਪਕਾਂ ਦੀ ਨਿਯੁਕਤੀ ਕਰ ਕੇ ਉਨ੍ਹਾਂ ਨੂੰ ਪੜ੍ਹਾਉਣ ਲਈ ਵਿਸ਼ੇਸ਼ ਸਥਾਨ ਵੀ ਤਿਆਰ ਕਰ ਦਿੱਤਾ ਹੈ, ਜਿਥੇ ਵੱਡੀ ਗਿਣਤੀ 'ਚ ਕੈਦੀਆਂ ਨੇ ਹੁਣ ਤੋਂ ਹੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ ।   
ਕੀ ਕਹਿੰਦੇ ਹਨ ਜੇਲ ਸੁਪਰਡੈਂਟ
ਇਸ ਸਬੰਧ 'ਚ ਜਦੋਂ ਸੁਪਰਡੈਂਟ ਜੇਲ ਐੱਸ. ਪੀ. ਖੰਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰੀ ਜੇਲ 'ਚ ਇਗਨੂ ਦਾ ਸਿੱਖਿਆ ਕੇਂਦਰ ਸ਼ੁਰੂ ਹੋਣ ਨਾਲ ਵੱਡੀ ਗਿਣਤੀ 'ਚ ਉਨ੍ਹਾਂ ਕੈਦੀਆਂ ਨੂੰ ਲਾਭ ਮਿਲੇਗਾ, ਜੋ ਉੱਚ ਸਿੱਖਿਆ ਪਾਸ ਕਰ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ । ਹੁਣ ਜੇਲ ਕੰੰਪਲੈਕਸ 'ਚ ਵੱਡੀ ਗਿਣਤੀ 'ਚ ਲੋਕ ਪੜ੍ਹਾਈ ਪੂਰੀ ਕਰ ਕੇ ਬਾਹਰਲੀ ਦੁਨੀਆ 'ਚ ਆਪਣਾ ਰੋਜ਼ਗਾਰ ਹਾਸਲ ਕਰ ਸਕਣਗੇ । 


Related News