ਬੁੱਢੀ ਮਾਂ ਨੂੰ ਰੋਲ੍ਹਣ ਵਾਲੇ ਕਲਯੁਗੀ ਪੁੱਤ ਲਈ ਅਦਾਲਤ ਦਾ ਸਖਤ ਫੁਰਮਾਨ

Wednesday, Mar 27, 2019 - 01:18 PM (IST)

ਬੁੱਢੀ ਮਾਂ ਨੂੰ ਰੋਲ੍ਹਣ ਵਾਲੇ ਕਲਯੁਗੀ ਪੁੱਤ ਲਈ ਅਦਾਲਤ ਦਾ ਸਖਤ ਫੁਰਮਾਨ

ਚੰਡੀਗੜ੍ਹ : ਆਪਣੀ ਬੁੱਢੀ ਮਾਂ ਨੂੰ ਤੰਗ-ਪਰੇਸ਼ਾਨ ਕਰਨ ਅਤੇ ਉਸ ਨਾਲ ਬੁਰਾ ਵਤੀਰਾ ਕਰਨ ਵਾਲੇ ਕਲਯੁਗੀ ਪੁੱਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤ ਹੁਕਮ ਸੁਣਾਇਆ ਹੈ। ਅਦਾਲਤ ਨੇ ਪੁੱਤ ਨੂੰ ਆਪਣੀ ਹੀ ਮਾਂ ਨੂੰ ਹਰ ਮਹੀਨੇ ਕਮਰੇ ਦਾ 1500 ਰੁਪਿਆ ਕਿਰਾਇਆ ਦੇਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਪੀੜਤ ਔਰਤ ਨੇ ਦੱਸਿਆ ਕਿ ਅੰਮ੍ਰਿਤਸਰ 'ਚ ਉਸ ਦਾ 4 ਕਮਰਿਆਂ ਦ  ਘਰ  ਹੈ ਅਤੇ ਇਸ ਘਰ 'ਤੇ ਕਬਜ਼ਾ ਕਰਨ ਲਈ ਉਸ ਦੇ ਪੁੱਤ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ ਅਤੇ ਇੱਥੋਂ ਤੱਕ ਕਿ ਉਸ ਨੂੰ ਅੰਮ੍ਰਿਤਸਰ ਅਦਾਲਤ ਵੀ ਜਾਣਾ ਪਿਆ। 27 ਜੁਲਾਈ, 2017 ਨੂੰ ਮੈਜਿਸਟਰੇਟ ਨੇ ਬੁੱਢੀ ਮਾਂ ਦੇ ਪੱਖ 'ਚ ਫੈਸਲਾ ਦਿੱਤਾ ਤਾਂ ਪੁੱਤ ਨੇ ਹਾਈਕੋਰਟ 'ਚ ਫੈਸਲੇ ਨੂੰ ਚੁਣੌਤੀ ਦੇ ਦਿੱਤੀ।

ਹਾਈਕੋਰਟ ਦੀ ਸਿੰਗਲ ਬੈਂਚ ਨੇ ਇਕ ਵਾਰ ਫਿਰ ਪੁੱਤ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ ਅਤੇ ਮਾਮਲਾ ਡਬਲ ਬੈਂਚ 'ਚ ਸੁਣਵਾਈ ਲਈ ਚਲਾ ਗਿਆ। ਡਬਲ ਬੈਂਚ ਨੇ ਸੁਣਵਾਈ ਦੌਰਾਨ ਸਿੰਗਲ ਬੈਂਚ ਦੇ ਫੈਸਲੇ 'ਤੇ ਰੋਕ ਲਾ ਦਿੱਤੀ, ਜਿਸ ਕਾਰਨ ਬੁੱਢੀ ਮਾਂ ਦੀ ਪਰੇਸ਼ਾਨੀ ਵਧ ਗਈ। ਚੀਫ ਜਸਟਿਸ ਦੀ ਅਦਾਲਤ ਨੇ ਐਡਵੋਕੇਟ ਜਨਰਲ ਨੂੰ ਇਸ ਮਾਮਲੇ 'ਚ ਐਮਿਕਸ ਕਿਊਰੀ (ਅਦਾਲਤ ਦਾ ਸਹਿਯੋਗੀ) ਨਿਯੁਕਤ ਕਰਦੇ ਹੋਏ ਫਿਲਹਾਲ ਪੁੱਤ ਨੂੰ ਇਕ ਕਮਰੇ ਦਾ 1500 ਰੁਪਿਆ ਦੇਣ ਦੇ ਨਿਰਦੇਸ਼ ਦਿੱਤੇ ਹਨ।


author

Babita

Content Editor

Related News