15 ਸਾਲ ਪਹਿਲਾਂ ਹੋਈ ਸੀ ਨੂੰਹ-ਪੁੱਤਰ ਦੀ ਮੌਤ, ਹੁਣ ਅੰਨ੍ਹੀ ਦਾਦੀ ਦੇ ਆਖਰੀ ਸਹਾਰੇ ਪੋਤਰੇ ਨੇ ਵੀ ਤੋੜਿਆ ਦਮ
Sunday, Jul 26, 2020 - 01:45 PM (IST)

ਅਬੋਹਰ (ਸੁਨੀਲ):ਅਬੋਹਰ-ਮਲੋਟ ਕੌਮਾਂਤਰੀ ਰੋਡ ਨੰ. 10 'ਤੇ ਸਥਿਤ ਪਿੰਡ ਬੱਲੂਆਣਾ ਹੇਠ ਆਉਂਦੀ ਢਾਣੀ ਠਾਕਰ ਦਾਸ ਵਾਸੀ ਇਕ ਪਰਿਵਾਰ 'ਤੇ ਅੱਜ ਦਾ ਦਿਨ ਉਸ ਸਮੇਂ ਕਹਿਰ ਬਣ ਕੇ ਆਇਆ ਜਦ ਇਕ ਬਜ਼ੁਰਗ ਅੰਨੀ ਦਾਦੀ ਦਾ ਇਕੋ ਸਹਾਰਾ ਅਤੇ ਇਕ ਭੈਣ ਦਾ ਇਕੋ ਭਰਾ ਅੱਜ ਦੁਪਹਿਰ ਬੱਲੂਆਣਾ ਕਾਲੋਨੀ 'ਚ ਬਣ ਰਹੇ ਬੱਸ ਸਟੈਂਡ 'ਤੇ ਮਜ਼ਦੂਰੀ ਕਰਦੇ ਸਮੇਂ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਣ ਕਾਲ ਦਾ ਸ਼ਿਕਾਰ ਬਣ ਗਿਆ। ਜਦਕਿ ਉਸਦੇ ਨਾਲ ਕੰਮ ਕਰ ਰਿਹਾ ਮਿਸਤਰੀ ਕਰੰਟ ਲਗਣ ਕਾਰਣ ਡਿੱਗ ਕੇ ਫੱਟੜ ਹੋ ਗਿਆ। ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕੋ ਸਹਾਰਾ ਸੀ, ਕਿਉਂਕਿ ਉਸਦੇ ਮਾਪਿਆਂ ਦੀ ਮੌਤ ਸਾਲਾਂ ਪਹਿਲਾਂ ਹੋ ਚੁੱਕੀ ਸੀ। ਇਧੱਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।
ਇਹ ਵੀ ਪੜ੍ਹੋ: ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ 'ਤੇ ਅੱਜ ਵੀ ਗੂੰਜਦੀ ਹੈ ਸੂਰਬੀਰਾਂ ਦੀ ਬਹਾਦਰੀ ਦੀ ਗੂੰਜ
ਜਾਣਕਾਰੀ ਅਨੁਸਾਰ ਕਰੀਬ 19 ਸਾਲਾ ਨੀਲਮ ਸਿੰਘ ਪੁੱਤਰ ਸਵ. ਕੈਪਟਨ ਸਿੰਘ ਦੇ ਮਾਪਿਆਂ ਦੀ ਕਰੀਬ 15 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਸਦੀ ਬਜ਼ੁਰਗ ਅਤੇ ਕਮਜ਼ੋਰ ਦਾਦੀ ਹੀ ਉਸਦਾ ਅਤੇ ਉਸਦੀ ਭੈਣ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਉਥੇ ਹੀ ਨੀਲਮ ਆਪਣੀ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਬਾਅਦ ਇਨ੍ਹਾਂ ਦਿਨਾਂ ਲਾਕਡਾਊਨ ਦੇ ਚਲਦੇ ਮਜ਼ਦੂਰੀ ਕਰ ਕੇ ਘਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਅੱਜ ਸਵੇਰੇ ਵੀ ਉਹ ਮਿਸਤਰੀ ਮੰਗਤਰਾਮ ਪੁੱਤਰ ਰਾਧੇਸ਼ਾਮ ਦੇ ਨਾਲ ਬੱਲੂਆਣਾ ਕਾਲੋਨੀ ਨੇੜੇ ਬਣੇਸਰਕਾਰੀ ਬੱਸ ਅੱਡੇ ਦੇ ਨਿਰਮਾਣ ਕੰਮ 'ਚ ਲੱਗਿਆ ਹੋਇਆ ਸੀ ਕਿ ਇਸੇ ਦੌਰਾਨ ਉਪਰੋਂ ਲੰਘ ਰਹੀ 11 ਹਜ਼ਾਰ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਣ ਉਸਦੀ ਦਰਦਨਾਕ ਮੌਤ ਹੋ ਗਈ।ਇਧਰ ਪਿੰਡ ਵਾਸੀਆਂ ਨੇਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਹੈ, ਤਾਂ ਕਿ ਉਸਦੀ ਬਜ਼ੁਰਗ ਦਾਦੀ ਅਤੇ ਭੈਣ ਨੂੰ ਕੁਝ ਸਹਾਰਾ ਮਿਲ ਸਕੇ।
ਇਹ ਵੀ ਪੜ੍ਹੋ: ਇਕੱਲੀ ਰਹਿੰਦੀ ਬਜ਼ੁਰਗ ਬੀਬੀ ਨੂੰ ਚੋਰਾਂ ਨੇ ਦਿੱਤੀ ਦਰਦਨਾਕ ਮੌਤ, ਨਗਨ ਹਾਲਤ 'ਚ ਮਿਲੀ ਲਾਸ਼