ਅੰਮ੍ਰਿਤਸਰ ’ਚ ਪਤੀ-ਪਤਨੀ ਦਾ ਹਾਈਵੋਲਟੇਜ਼ ਡਰਾਮਾ, ਮੀਡੀਆ ਸਾਹਮਣੇ ਖੋਲ੍ਹੇ ਇਕ-ਦੂਜੇ ਦੇ ਰਾਜ਼ (ਵੀਡੀਓ)

Friday, Sep 16, 2022 - 05:19 PM (IST)

ਅੰਮ੍ਰਿਤਸਰ ’ਚ ਪਤੀ-ਪਤਨੀ ਦਾ ਹਾਈਵੋਲਟੇਜ਼ ਡਰਾਮਾ, ਮੀਡੀਆ ਸਾਹਮਣੇ ਖੋਲ੍ਹੇ ਇਕ-ਦੂਜੇ ਦੇ ਰਾਜ਼ (ਵੀਡੀਓ)

ਅੰਮ੍ਰਿਤਸਰ - ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਇਲਾਕੇ ’ਚ ਉਸ ਸਮੇਂ ਲੋਕ ਇਕੱਠੇ ਹੋ ਗਏ, ਜਦੋਂ ਇਕ ਪਤਨੀ ਦਾ ਹਾਈਵੋਲਟੇਜ਼ ਡਰਾਮਾ ਵੇਖਣ ਨੂੰ ਮਿਲਿਆ। ਜਿਸ ਘਰ ’ਚ ਪਤੀ ਰਹਿ ਰਿਹਾ ਸੀ, ਉਸ ਘਰ ਦੇੇੇ ਬਾਹਰ ਖੜ੍ਹ ਕੇ ਪਤਨੀ ਨੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਪਤਨੀ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਪਤੀ ਮੀਡੀਆ ਦੇ ਸਾਹਮਣੇ ਆਇਆ, ਜਿਸ ਨੇ ਪਤਨੀ ਨੂੰ ਕਈ ਤਰ੍ਹਾਂ ਦੇ ਸਵਾਲ ਕਰਦੇ ਹੋਏ ਉਸ ’ਤੇ ਕਈ ਦੋਸ਼ ਲਗਾਏ।  

ਪੜ੍ਹੋ ਇਹ ਵੀ ਖ਼ਬਰ : ਮਨਦੀਪ ਤੂਫ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਪਿਤਾ ਦਾ ਬਿਆਨ, ਮੈਨੂੰ ਪੁੱਤ ਦੇ ਐਨਕਾਊਂਟਰ ਦਾ ਡਰ ਸਤਾ ਰਿਹੈ (ਵੀਡੀਓ)

ਮਿਲੀ ਜਾਣਕਾਰੀ ਅਨੁਸਾਰ ਪਤਨੀ ਰੋ-ਰੋ ਕੇ ਆਪਣੇ ਘਰਵਾਲੇ 'ਤੇ ਇਹ ਦੋਸ਼ ਲਗਾ ਰਹੀ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਜਨਾਨੀ ਨਾਲ ਨਾਜ਼ਾਇਜ਼ ਸਬੰਧ ਹਨ। ਉਹ ਜਨਾਨੀ ਉਸ ਦੀ ਪਹਿਲਾਂ ਸਹੇਲੀ ਸੀ। ਉਸੇ ਜਨਾਨੀ ਦੇ ਚੱਕਰ ’ਚ ਉਸ ਦੇ ਪਤੀ ਨੇ ਮੈਨੂੰ ਅਤੇ ਮੇਰੇ ਪੁੱਤਰ ਨੂੰ ਛੱਡ ਦਿੱਤਾ। ਪਤਨੀ ਨੇ ਕਿਹਾ ਕਿ ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ। ਪਿਛਲੇ 6 ਮਹੀਨੇ ਤੋਂ ਇਹ ਮੇਰੇ ਨਾਲ ਨਹੀਂ ਰਿਹਾ ਹੈ। ਉਸ ਨੇ ਉਸ ਜਨਾਨੀ ਨਾਲ ਵਿਆਹ ਕਰਵਾ ਲਿਆ ਹੈ ਅਤੇ ਸਾਰੇ ਕਾਗਜ਼ਾਂ ’ਤੇ ਉਸ ਦਾ ਨਾਂ ਹੈ। 

ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ

ਦੂਜੇ ਪਾਸੇ ਪਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਪਤਨੀ ਮੇਰੇ ’ਤੇ ਝੂਠੇ ਦੋਸ਼ ਲੱਗਾ ਰਹੀ ਹੈ, ਜਿਸ ਦੇ ਬਾਰੇ ਸਬੂਤ ਮੇਰੇ ਕੋਲ ਮੌਜੂਦ ਹਨ। ਜਿਸ ਕੁੜੀ ਨਾਲ ਉਹ ਮੇਰੇ ਨਾਜਾਇਜ਼ ਸਬੰਧ ਦੱਸ ਰਹੀ ਹੈ, ਉਹ ਮੇਰੀ ਪਤਨੀ ਦੀ ਸਹੇਲੀ ਹੈ। ਪਤਨੀ ਨੇ ਹੀ ਮੇਰੀ ਗੱਲਬਾਤ ਉਸ ਨਾਲ ਕਰਵਾਈ ਸੀ। ਅੱਜ ਉਸ ਦੀ ਸਹੇਲੀ ਨਾਲ ਲੜਾਈ ਹੋ ਗਈ, ਜਿਸ ਕਰਕੇ ਉਹ ਉਸ ਨੂੰ ਬਦਨਾਮ ਕਰ ਰਹੀ ਹੈ। ਮੇਰੇ ਵੱਲੋਂ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਹੈ, ਜਿਸ ਨੂੰ ਮੇਰੀ ਪਤਨੀ ਕੁਝ ਨਹੀਂ ਮੰਨ ਰਹੀ। 

ਪੜ੍ਹੋ ਇਹ ਵੀ ਖ਼ਬਰ : ਨਸ਼ਾ ਵੇਚਣ ਤੋਂ ਰੋਕਿਆ ਤਾਂ ਡਰੱਗ ਮਾਫੀਆ ਨੇ ਮਾਂ-ਪੁੱਤ ਨੂੰ ਨਿਰਵਸਤਰ ਕਰ ਕੁੱਟਿਆ, ਘਰ ਨੂੰ ਲਾਈ ਅੱਗ

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News