ਵਿਦੇਸ਼ ਜਾਣ ਦਾ ਸੁਫਨਾ ਰਿਹਾ ਅਧੂਰਾ, ਬਿਆਸ ਦਰਿਆ ''ਚ ਡੁੱਬੇ ਦੋ ਭਰਾਵਾਂ ’ਚੋਂ ਇਕ ਦੀ ਮਿਲੀ ਲਾਸ਼, ਦੂਜੇ ਦੀ ਭਾਲ ਜਾਰੀ
Sunday, Jul 19, 2026 - 04:06 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਬੀਤੇ ਹਫ਼ਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਭਲੋਜਲਾ ਵਿਖੇ ਦੋ ਸਕੇ ਭਰਾਵਾਂ ਦੀ ਦਰਿਆ ਬਿਆਸ ’ਚ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਜਿਨ੍ਹਾਂ ਦੀ ਲਾਸ਼ ਨੂੰ ਲੱਭਣ ਲਈ ਗੋਤਾਖੋਰਾਂ ਵੱਲੋਂ ਵੀ ਕਾਫ਼ੀ ਜੱਦੋਜਹਿਦ ਕਰ ਕੇ ਵੱਡੇ ਭਰਾ ਸੁਖਰਾਜ ਸਿੰਘ ਦੀ ਲਾਸ਼ ਬਰਾਮਦ ਹੋ ਗਈ ਹੈ, ਜਦਕਿ ਛੋਟਾ ਭਰਾ ਪ੍ਰਿੰਸ ਅਜੇ ਵੀ ਲਾਪਤਾ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਵਾਇਰਲ ਬੁਖਾਰ ਦਾ ਕਹਿਰ! ਮਰੀਜ਼ਾਂ ਦੀ ਵਧੀ ਗਿਣਤੀ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਗੌਰਤਲਬ ਹੈ ਕਿ ਉਕਤ ਦੋਵੇਂ ਭਰਾ ਬਹੁਤ ਮਿਹਨਤੀ ਸਨ ਅਤੇ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਦੋਵਾਂ ਭਰਾਵਾਂ ਵੱਲੋਂ ਆਪਣੇ ਨਵੇਂ ਘਰ ਦਾ ਮਹੂਰਤ ਵੀ ਕੀਤਾ ਗਿਆ ਸੀ ਅਤੇ ਵੱਡੇ ਭਰਾ ਦਾ ਵਿਦੇਸ਼ ਦਾ ਵੀਜ਼ਾ ਵੀ ਲੱਗਾ ਹੋਇਆ ਸੀ, ਜਿਸ ਲਈ ਉਸ ਨੇ ਕੁਝ ਦਿਨਾਂ ਤੱਕ ਵਿਦੇਸ਼ ਵੀ ਜਾਣਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਇਹ ਵੀ ਪੜ੍ਹੋ- ਪੰਜਾਬ: SIR ਨੇ ਮਿਲਾ'ਤੇ 48 ਸਾਲਾਂ ਤੋਂ ਵਿਛੜੇ ਸਕੇ ਭਰਾ, ਗਲਵੱਕੜੀ ਪਾ ਹੋਏ ਭਾਵੁਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
