ਤੇਜ਼ ਰਫ਼ਤਾਰ ਬੁਲੈਰੋ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ

Saturday, Sep 16, 2023 - 05:49 PM (IST)

ਤੇਜ਼ ਰਫ਼ਤਾਰ ਬੁਲੈਰੋ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ

ਗੁਰਦਾਸਪੁਰ (ਹਰਮਨ)- ਅੱਜ ਗੁਰਦਾਸਪੁਰ ਜ਼ਿਲ੍ਹੇ ਅੰਦਰ ਥਾਣਾ ਕਾਹਨੂੰਵਾਨ ਅਧੀਨ ਪਿੰਡ ਨਾਨੋਵਾਲ ਖੁਰਦ ਨੇੜੇ ਇੱਕ ਬਲੈਰੋ ਅਤੇ ਮੋਟਰ ਸਾਈਕਲ ਵਿੱਚ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਮੌਤ ਹੋ ਜਾਣ ਦੀ ਸੂiਚਨਾ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਨਿਰਮਲ ਸਿੰਘ ਪੁੱਤਰ ਮੰਗਤਾ ਸਿੰਘ ਅਤੇ ਤਰਸੇਮ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਅਤੇ ਉਸਦੀ ਪਤਨੀ ਤਰਸੇਮ ਕੌਰ ਨੇੜਲੇ ਪਿੰਡ ਨਾਨੋਵਾਲ ਖੁਰਦ ਵਿੱਚ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਦੇ ਤਪ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਜਾ ਰਹੇ ਸਨ। 

ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼

ਇਸ ਦੌਰਾਨ ਜਦੋਂ ਉਹ ਪਿੰਡ ਨਾਨੋਵਾਲ ਖੁਰਦ ਨੇੜੇ ਤੁਗਲਵਾਲ-ਭੈਣੀ ਮੀਆਂ ਖਾਨ ਰੋਡ 'ਤੇ ਪਹੁੰਚੇ ਤਾਂ ਤੁਗਲਵਾਲ ਵਾਲੀ ਸਾਈਡ ਤੋਂ ਆਈ ਬੁਲੈਰੋ ਗੱਡੀ ਪੀਬੀ-07-ਏਐਫ 3690 ਨੇ ਉਨ੍ਹਾਂ ਨੂੰ ਉਲਟ ਦਿਸ਼ਾ ਵਿੱਚ ਜਾਕੇ ਮੋਟਰਸਾਈਕਲ ਪੀਬੀ-18 ਐਨ 8235 'ਤੇ ਸਵਾਰ ਪਤੀ ਪਤਨੀ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਮ੍ਰਿਤਕਾਂ ਨੂੰ ਕਾਫ਼ੀ ਦੂਰ ਤੱਕ ਘੜੀਸ ਕੇ ਲੈ ਗਈ। ਅੱਗੇ ਜਾ ਕੇ ਗੱਡੀ ਦਰੱਖ਼ਤ ਨਾਲ ਜਾ ਟਕਰਾਈ, ਜਿੱਥੇ ਪਤੀ-ਪਤਨੀ ਗੱਡੀ ਅਤੇ ਰੁੱਖ ਦੇ ਵਿਚਾਲੇ ਬੁਰੀ ਤਰ੍ਹਾਂ ਨਾਲ ਦਰੜ ਗਏ। ਸੂਚਨਾ ਮਿਲਣ 'ਤੇ ਥਾਣਾ ਭੈਣੀ ਮੀਆਂ ਖਾਨ ਦੀ ਪੁਲਸ ਮੌਕੇ 'ਤੇ ਪਹੁੰਚੀ। ਉਸ ਵੇਲੇ ਤੱਕ ਗੱਡੀ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਚੁੱਕਾ ਸੀ।

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ


author

rajwinder kaur

Content Editor

Related News