ਬਠਿੰਡਾ ਦੀ ਹਾਈ ਸਕਿਓਰਿਟੀ ਜੇਲ ''ਚ ਕੈਦੀਆਂ ਤੋਂ ਵੱਡੀ ਗਿਣਤੀ ''ਚ ਮੋਬਾਈਲ ਬਰਾਮਦ
Thursday, Dec 19, 2019 - 06:27 PM (IST)

ਬਠਿੰਡਾ (ਪਰਮਿੰਦਰ) : ਬਠਿੰਡਾ ਦੀ ਹਾਈ ਸਕਿਓਰਿਟੀ ਜੇਲ 'ਚ ਵੱਡੀ ਗਿਣਤੀ 'ਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਜੇਲ ਸੁਪਰਡੰਟ ਮਨਜੀਤ ਸਿੰਘ ਵੱਲੋਂ ਜੇਲ ਦੀ ਸੁਰੱਖਿਆ ਲਈ ਤਾਇਨਾਤ ਸੀ. ਆਰ. ਪੀ. ਐਫ. ਦੀ ਮਦਦ ਨਾਲ ਜੇਲ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜੇਲ 'ਚ ਬੰਦ ਇਕ ਦਰਜਨ ਕੈਦੀਆਂ ਕੋਲੋਂ ਪੁਲਸ ਨੇ 14 ਮੋਬਾਈਲ ਫੋਨ ਅਤੇ 12 ਨਸ਼ੀਲੇ ਪਦਾਰਥਾਂ ਦੀਆਂ ਪੁੜੀਆਂ ਬਰਾਮਦ ਕੀਤਾ।
ਇਸ ਸੰਬੰਧ 'ਚ ਥਾਣਾ ਕੈਂਟ ਪੁਲਸ ਨੇ ਸੰਬੰਧਤ ਮੁਲਜ਼ਮਾਂ ਖਿਲਾਫ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। ਗੌਰਤਲਬ ਹੈ ਕਿ ਜੇਲ ਵਿਚ ਨਸ਼ਾ ਅਤੇ ਮੋਬਾਈਲ ਫੋਨ ਜਾਣ ਤੋਂ ਰੋਕਣ ਲਈ ਹੀ ਜੇਲ ਵਿਚ ਲਗਭਗ ਇਕ ਮਹੀਨਾ ਪਹਿਲਾਂ ਹੀ ਸੀ. ਆਰ. ਪੀ. ਐੱਫ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਜੇਲ ਵਿਚ ਉਕਤ ਪਾਬੰਦੀਸ਼ੁਦਾ ਵਸਤੂਆਂ ਦਾ ਪਹੁੰਚਣਾ ਜਾਰੀ ਹੈ।