ਲੁਧਿਆਣਾ ''ਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼, ਅਧਿਕਾਰੀ ਦੀ ਕੋਠੀ ''ਚ ਚੱਲ ਰਿਹਾ ਸੀ ਗੰਦਾ ਧੰਦਾ

Thursday, Aug 24, 2023 - 04:56 AM (IST)

ਲੁਧਿਆਣਾ ''ਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼, ਅਧਿਕਾਰੀ ਦੀ ਕੋਠੀ ''ਚ ਚੱਲ ਰਿਹਾ ਸੀ ਗੰਦਾ ਧੰਦਾ

ਲੁਧਿਆਣਾ (ਬੇਰੀ)– ਕਾਲਜ ਰੋਡ ’ਤੇ ਸਥਿਤ ਇਕ ਕੋਠੀ ਦੇ ਅੰਦਰ ਛਾਪੇਮਾਰੀ ਕਰ ਕੇ ਪੁਲਸ ਨੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿੱਥੇ ਪੁਲਸ ਨੇ ਕੁਝ ਔਰਤਾਂ ਅਤੇ ਵਿਅਕਤੀਆਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਪੁਲਸ ਨੇ ਕੈਲਾਸ਼ ਨਗਰ ਚੌਕੀ ਲੈ ਕੇ ਆਈ ਹੈ। ਜਿਉਂ ਹੀ ਮੀਡੀਆ ਨੂੰ ਪਤਾ ਲੱਗਾ ਤਾਂ ਚੌਕੀ ਦੇ ਬਾਹਰ ਜਮਾਵੜਾ ਲੱਗ ਗਿਆ।

PunjabKesari

ਪੁਲਸ ਨੇ ਚੌਕੀ ਦਾ ਗੇਟ ਵੀ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਕਵਰੇਜ ਕਰਨ ਵਾਲੇ ਕੁਝ ਮੀਡੀਆ ਕਰਮਚਾਰੀਆਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਭਾਵੇਂ ਇਸ ਮਾਮਲੇ ’ਚ ਅਜੇ ਕਿਸੇ ਵੀ ਵੱਡੇ ਅਧਿਕਾਰੀ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ। ਸੂਤਰਾਂ ਮੁਤਾਬਕ ਮਹਿਲਾ ਇਕ ਅਧਿਕਾਰੀ ਦੀ ਕੋਠੀ ਕਿਰਾਏ ’ਤੇ ਲੈ ਕੇ ਧੰਦਾ ਚਲਾ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! ਪਹਿਲਾਂ ਵਿਦਿਆਰਥੀ ਨੂੰ ਹੋਸਟਲ 'ਚ ਕਰਵਾਈ ਨਗਨ ਪਰੇਡ ਤੇ ਫ਼ਿਰ...

ਜਾਣਕਾਰੀ ਮੁਤਾਬਕ ਏ. ਸੀ. ਪੀ. (ਸਿਵਲ ਲਾਈਨ) ਦੀ ਅਗਵਾਈ ’ਚ ਥਾਣਾ ਡਵੀਜ਼ਨ ਨੰ. 8 ਦੇ ਐੱਸ. ਐੱਚ. ਓ. ਵਿਜੇ ਕੁਮਾਰ ਨਾਲ ਪੁਲਸ ਪਾਰਟੀ ਨੇ ਦੇਰ ਸ਼ਾਮ ਨੂੰ ਕਾਲਜ ਰੋਡ ’ਤੇ ਇਕ ਕੋਠੀ ’ਚ ਰੇਡ ਮਾਰੀ। ਦੱਸਿਆ ਜਾ ਰਿਹਾ ਹੈ ਕਿ ਅੰਦਰ ਸੈਕਸ ਰੈਕੇਟ ਚਲਾਇਆ ਜਾ ਰਿਹਾ ਸੀ। ਰੇਡ ਦੌਰਾਨ ਪੁਲਸ ਨੇ ਅੰਦਰੋਂ ਲਗਭਗ 6 ਔਰਤਾਂ ਤੇ ਹੋਰ ਕੁਝ ਲੋਕਾਂ ਨੂੰ ਫੜਿਆ ਹੈ, ਜਿਨ੍ਹਾਂ ਨੂੰ ਥਾਣੇ ਲਿਆਉਣ ਦੀ ਬਜਾਏ ਚੌਕੀ ਲਿਜਾਇਆ ਗਿਆ। ਇਹ ਵੀ ਸਾਹਮਣੇ ਆਇਆ ਹੈ ਕਿ ਮਾਮਲਾ ਹਾਈ ਪ੍ਰੋਫਾਈਲ ਹੈ। ਇਸ ਲਈ ਪੁਲਸ ਇਸ ਮਾਮਲੇ ਨੂੰ ਛੁਪਾਉਣ ਦਾ ਯਤਨ ਕਰ ਰਹੀ ਹੈ। ਇਸ ਲਈ ਪੁਲਸ ਨੇ ਚੌਕੀ ਦਾ ਗੇਟ ਤੱਕ ਬੰਦ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ - ਮਹੂਰਤ ਕਢਵਾ ਕੇ ਕੀਤੀ 1 ਕਰੋੜ ਰੁਪਏ ਦੀ ਡਕੈਤੀ, ਡਾਕੂਆਂ ਦੇ ਨਾਲ-ਨਾਲ ਜੋਤਿਸ਼ੀ ਵੀ ਗ੍ਰਿਫ਼ਤਾਰ

ਕਈ ਅਧਿਕਾਰੀਆਂ ਨੂੰ ਜਾਣਕਾਰੀ ਲਈ ਕਾਲ ਕੀਤੀ ਗਈ ਪਰ ਕਿਸੇ ਨੇ ਸਪੱਸ਼ਟ ਜਵਾਬ ਨਹੀਂ ਦਿੱਤਾ। ਏ. ਸੀ. ਪੀ. ਜਗਰੂਪ ਕੌਰ ਬਾਠ ਦਾ ਕਹਿਣਾ ਹੈ ਕਿ ਅਜੇ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News