ਭੱਠਿਆਂ ਖਿਲਾਫ ਹਾਈ ਕੋਰਟ ''ਚ ਪਟੀਸ਼ਨ ਦਾਇਰ

11/28/2018 1:58:31 PM

ਚੰਡੀਗੜ੍ਹ (ਮਨਮੋਹਨ)—ਪੰਜਾਬ ਪ੍ਰਦੂਸ਼ਣ ਬੋਰਡ ਵਲੋਂ ਅਪ੍ਰੈਲ 2018 'ਚ ਪੰਜਾਬ ਦੇ ਸਾਰੇ ਭੱਠਿਆਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਚੱਲ ਰਹੇ ਭੱਠਿਆਂ ਖਿਲਾਫ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਬੁੱਧਵਾਰ ਨੂੰ ਚੀਫ ਜਸਟਿਸ ਦੀ ਕੋਰਟ 'ਚ ਸੁਣਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਜ਼ਿਲਿਆਂ 'ਚ ਭੱਠੇ ਚੱਲ ਰਹੇ ਹਨ, ਹਾਈ ਕੋਰਟ ਨੇ ਉਨ੍ਹਾਂ ਇਲਾਕਿਆਂ ਦੇ ਐੱਸ.ਐੱਸ.ਪੀ. ਜ਼ਿਲਾ ਅਥਾਰਟੀ, ਪੰਜਾਬ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਅਤੇ ਡੀ.ਜੀ.ਪੀ. ਨੂੰ ਆਦੇਸ਼ ਜਾਰੀ ਕੀਤੇ ਹਨ। ਕੋਰਟ ਨੇ ਕਿਹਾ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਸਾਰੇ ਭੱਠਿਆਂ ਨੂੰ ਬੰਦ ਕਰਕੇ ਕੋਰਟ 'ਚ ਰਿਪੋਰਟ ਸੌਂਪਣ।

ਜਾਣਕਾਰੀ ਮੁਤਾਬਕ ਐੱਨ.ਜੀ.ਟੀ. ਨੇ ਦਸੰਬਰ 2017 'ਚ ਇਕ ਫੈਸਲਾ ਲਿਆ ਸੀ ਪਰ ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਪ੍ਰਦੂਸ਼ਣ ਵੱਧੇਗਾ ਤਾਂ ਪੰਜਾਬ ਦੇ ਸਾਰੇ ਭੱਠਿਆਂ ਨੂੰ 4 ਮਹੀਨਿਆਂ ਲਈ ਬੰਦ ਕਰ ਦਿੱਤਾ ਜਾਵੇਗਾ। ਜਿਸ ਦੇ ਬਾਅਦ ਅਪ੍ਰੈਲ 'ਚ ਸਾਰੇ ਭਠਿਆਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸੀ।


Shyna

Content Editor

Related News