ਪਠਾਨਕੋਟ ’ਚ ਹਾਈ ਅਲਰਟ, ਬੰਦ ਕਰਵਾਏ ਗਏ ਸਕੂਲ
Wednesday, May 03, 2023 - 06:29 PM (IST)
ਪਠਾਨਕੋਟ : ਪਠਾਨਕੋਟ ਵਿਚ ਤਿੰਨ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਹਾਈ ਅਲਰਟ ਜਾਰੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਮੁਤਾਬਕ ਇਹ ਅਲਰਟ ਪਠਾਨਕੋਟ ਤੋਂ ਲੈ ਕੇ ਜੰਮੂ ਤਕ ਜਾਰੀ ਕੀਤਾ ਗਿਆ ਹੈ। ਸ਼ੱਕੀ ਗਤੀਵਿਧੀਆਂ ਨੂੰ ਵੇਖੇ ਜਾਣ ਤੋਂ ਬਾਅਦ ਆਰਮੀ ਖੇਤਰ ਦੇ ਸਾਰੇ ਸਕੂਲਾਂ ਨੂੰ ਵੀ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਸੂਤਰਾਂ ਮੁਤਾਬਕ ਪਾਕਿਸਤਾਨੀ ਏਜੰਸੀ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਫਿਰਾਕ ਵਿਚ ਹੈ। ਇਸ ਤੋਂ ਇਲਾਵਾ 2-3 ਸ਼ੱਕੀ ਦੇਖੇ ਜਾਣ ਤੋਂ ਬਾਅਦ ਫੌਜ ਨੇ ਅਹਿਤਿਆਤ ਵਜੋਂ ਸਾਰੇ ਆਰਮੀ ਇਲਾਕੇ ਵਿਚ ਸਰਚ ਮੁਹਿੰਮ ਚਲਾਇਆ ਅਤੇ ਸਕੂਲ ਵੀ ਬੰਦ ਕਰ ਦਿੱਤੇ ਗਏ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦਾ ਵੱਡਾ ਫ਼ੈਸਲਾ, ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਰੈਗੂਲਰ ਭਰਤੀ ਨੂੰ ਲੈ ਕੇ ਆਈ ਇਹ ਖ਼ਬਰ
ਕੀ ਕਿਹਾ ਪੰਜਾਬ ਪੁਲਸ ਨੇ
ਪਠਾਨਕੋਟ ਦੇ ਆਰਮੀ ਏਰੀਏ ਵਿਚ ਕਥਿਤ ਤੌਰ 'ਤੇ ਸਕੂਲ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਵਿਚਾਲੇ ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪਠਾਨਕੋਟ ਵਿਚ ਸਥਿਤੀ ਸ਼ਾਂਤੀਪੂਰਨ ਅਤੇ ਕਾਬੂ ਹੇਠ ਹੈ, ਕੋਈ ਵੀ ਮਾੜੀ ਗਤੀਵਿਧੀ ਦੇਖੀ ਨਹੀਂ ਗਈ ਹੈ। ਫੌਜ ਦੇ ਅਧਿਕਾਰੀਆਂ ਵਲੋਂ ਇਕ ਅੰਦਰੂਨੀ ਸਾਵਧਾਨੀ ਸੈਨਾ ਅਭਿਆਸ ਚੱਲ ਰਿਹਾ ਹੈ। ਅਸੀਂ ਹਰ ਕਿਸੇ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਾਂਝਾ ਕਰਨ ਤੋਂ ਪਹਿਲਾਂ ਖ਼ਬਰਾਂ ਦੀ ਪੁਸ਼ਟੀ ਕਰਨ ਦਾ ਸੁਝਾਅ ਦਿੰਦੇ ਹਾਂ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਫ਼ਤਿਹਗੜ੍ਹ ਕੋਰੋਟੋਨਾ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀਆਂ ਗੋਲ਼ੀਆਂ, ਇਕ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।