ਹਾਈ ਅਲਰਟ ਦੇ ਚੱਲਦੇ ਪੁਲਸ ਨੇ ਫਲੈਗ ਮਾਰਚ ਕੱਢਿਆ, ਵਾਹਨਾਂ ਦੀ ਸਖ਼ਤ ਚੈਕਿੰਗ

09/28/2016 5:46:47 PM

ਗੁਰਦਾਸਪੁਰ (ਵਿਨੋਦ) : ਬੀਤੇ ਦਿਨ ਪਠਾਨਕੋਟ ਵਿਚ ਸ਼ੱਕੀ ਅੱਤਵਾਦੀਆਂ ਦੇ ਵੇਖੇ ਜਾਣ ਦੇ ਕਾਰਨ ਜ਼ਿਲਾ ਪੁਲਸ ਗੁਰਦਾਸਪੁਰ ਵਿਚ ਹਾਈ ਅਲਰਟ ਜਾਰੀ ਕੀਤੇ ਜਾਣ ਸੰਬੰਧੀ ਸਿਟੀ ਪੁਲਸ ਨੇ ਜਿਥੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ, ਉਥੇ ਪੂਰੇ ਸ਼ਹਿਰ ਦੀ ਵੱਲ ਆਉਣ ਵਾਲੇ ਸਾਰੇ ਰਾਸਤਿਆਂ ਅਤੇ ਸਿਟੀ ਪੁਲਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ। ਵਾਹਨਾਂ ਤੇ ਨੰਬਰ ਪਲੇਟ ਦੇ ਇਲਾਵਾ ਹੋਰ ਲੱਗੀਆਂ ਪਲੇਟਾਂ ਨੂੰ ਵੀ ਪੁਲਸ ਨੇ ਉਤਾਰਿਆਂ। ਬੁੱਧਵਾਰ ਸਵੇਰੇ ਵਧੀਕ ਐੱਸ. ਐੱਚ. ਓ. ਪ੍ਰੇਮ ਕੁਮਾਰ ਦੀ ਅਗਵਾਈ ਵਿਚ ਪੁਲਸ ਨੇ ਸ਼ਹਿਰ ਵਿਚ ਫਲੈਗ ਮਾਰਚ ਕੀਤਾ। ਇਹ ਫਲੈਗ ਮਾਰਚ ਸਿਟੀ ਪੁਲਸ ਸਟੇਸਨ ਤੋਂ ਸ਼ੁਰੂ ਹੋ ਕੇ ਲਾਇਬ੍ਰੇਰੀ ਚੌਂਕ, ਹਨੂੰਮਾਨ ਚੌਂਕ, ਪੁਲਸ ਲਾਈਨ ਰੋਡ, ਜਹਾਜ਼ ਚੌਂਕ, ਬਸ ਸਟੈਂਡ ਰੋਡ ਆਦਿ ਤੋਂ ਹੁੰਦਾ ਹੋਇਆ ਸਿਟੀ ਪੁਲਸ ਸਟੇਸਨ ਵਿਚ ਖਤਮ ਹੋਇਆ।
ਇਸ ਸੰਬੰਧੀ ਸਿਟੀ ਪੁਲਸ ਸਟੇਸਨ ਦੇ ਇੰਚਾਰਜ ਰਾਜਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਟੀਚਾ ਲੋਕਾਂ ਦਾ ਮਨੋਬਲ ਉੱਚਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਜਨ ਸਹਿਯੋਗ ਨਾਲ ਹੀ ਦੇਸ਼ ਤੇ ਸਮਾਜ ਵਿਰੋਧੀ ਤੱਤਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਦੂਜੇ ਪਾਸੇ ਗੁਰਦਾਸਪੁਰ ਸ਼ਹਿਰ ਦੀ ਵੱਲ ਆਉਣ ਵਾਲੇ ਸਾਰੇ ਰਸਤਿਆਂ ''ਤੇ ਅੱਜ ਸਿਟੀ ਪੁਲਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਅਤੇ ਬਿਨਾਂ ਕਾਗਜ਼ਾਂ ਅਤੇ ਬਿਨਾਂ ਨੰਬਰ ਦੇ ਚਲ ਰਹੇ ਵਾਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਚਾਲਾਨ ਕੱਟੇ। ਜਿਨ੍ਹਾਂ ਵਾਹਨਾਂ ਦੇ ਕੋਲ ਕੋਈ ਕਾਗਜ਼ ਨਹੀਂ ਸੀ, ਉਨ੍ਹਾਂ ਨੂੰ ਜ਼ਬਤ ਕੀਤਾ ਗਿਆ। ਸਥਾਨਕ ਕਾਹਨੂੰਵਾਨ ਚੌਂਕ ਵਿਚ ਸਿਟੀ ਪੁਲਸ ਸਟੇਸਨ ਦੇ ਇੰਚਾਰਜ ਰਾਜਬੀਰ ਸਿੰਘ ਦੀ ਅਗਵਾਈ ਵਿਚ ਲੱਗੇ ਨਾਕੇ ਅਤੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਗਈ। ਨਾਕਾ ਪਾਰਟੀ ਨੂੰ ਵੇਖ ਕੇ ਜ਼ਿਆਦਾਤਰ ਵਾਹਨ ਚਾਲਕਾਂ ਨੇ ਆਪਣਾ ਰਸਤਾ ਹੀ ਬਦਲ ਲਿਆ ਅਤੇ ਵਾਪਸ ਚੱਲ ਗਏ। ਰਾਜਬੀਰ ਸਿੰਘ ਨੇ ਕਿਹਾ ਕਿ ਵਾਹਨਾਂ ਦੀ ਚੈਕਿੰਗ ਜਾਰੀ ਅਲਰਟ ਦੇ ਅਧੀਨ ਕੀਤੀ ਜਾ ਰਹੀ ਹੈ। ਨਾਕਿਆਂ ਤੇ ਅੱਜ ਵਾਹਨਾਂ ਦੀ ਨੰਬਰ ਪਲੇਟ ਤੇ ਨੰਬਰ ਦੇ ਇਲਾਵਾ ਲਿਖੇ ਹੋਰ ਨਾਮਾਂ ਸਮੇਤ ਲੱਗੀ ਹੋਰ ਪਲੇਟਾਂ ਨੂੰ ਵੀ ਉਤਾਰਿਆ ਗਿਆ ਅਤੇ ਕੱਟਿਆ ਗਿਆ। ਵਾਹਨਾਂ ਤੇ ਜੋ ਸਰਪੰਚ, ਚੇਅਰਮੈਨ, ਪ੍ਰਧਾਨ, ਮੰਡਲ ਪ੍ਰਧਾਨ, ਪੰਚ ਸਮੇਤ ਹੋਰ ਨਾਮਾਂ ਦੀਆਂ ਪਲੇਟਾਂ ਲੱਗੀਆਂ ਸੀ ਉਨ੍ਹਾਂ ਨੂੰ ਵੀ ਉਤਾਰਿਆ ਗਿਆ।

Babita Marhas

News Editor

Related News