ਲੁਧਿਆਣਾ ਦੇ ਇਲਾਕੇ 'ਚ ਤੜਕੇ ਸਵੇਰੇ ਦਿਖਿਆ ਲੁਕਿਆ ਹੋਇਆ 'ਚੀਤਾ', ਲੋਕਾਂ ਨੂੰ ਦਿੱਤੀ ਗਈ ਸਲਾਹ

Saturday, Dec 09, 2023 - 04:11 PM (IST)

ਲੁਧਿਆਣਾ ਦੇ ਇਲਾਕੇ 'ਚ ਤੜਕੇ ਸਵੇਰੇ ਦਿਖਿਆ ਲੁਕਿਆ ਹੋਇਆ 'ਚੀਤਾ', ਲੋਕਾਂ ਨੂੰ ਦਿੱਤੀ ਗਈ ਸਲਾਹ

ਲੁਧਿਆਣਾ (ਵੈੱਬ ਡੈਸਕ, ਅਸ਼ੋਕ) : ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਬੀਤੇ ਸਥਿਤ ਅਭੈ ਓਸਵਾਲ ਸੈਂਟਰਾ ਗਰੀਨ ਸੋਸਾਇਟੀ 'ਚ ਬੀਤੇ ਦਿਨ ਇਕ ਚੀਤਾ ਦਾਖ਼ਲ ਹੋ ਗਿਆ ਸੀ, ਜੋ ਬੀਤੇ ਸਾਰਾ ਦਿਨ ਦੀ ਭਾਲ ਮਗਰੋਂ ਵੀ ਨਹੀਂ ਮਿਲਿਆ। ਇਸ ਚੀਤੇ ਨੂੰ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਦੇਖਿਆ ਗਿਆ। ਕਿਸੇ ਵਿਅਕਤੀ ਨੇ ਪੱਖੋਵਾਲ ਰੋਡ ਸਥਿਤ ਫਾਰਮ ਹਾਊਸ 'ਤੇ ਚੀਤੇ ਨੂੰ ਤੜਕੇ 4 ਵਜੇ ਦੇਖਿਆ।

ਇਹ ਵੀ ਪੜ੍ਹੋ : ਵਿਆਹ ਵਾਲੇ ਘਰ ਕੰਮ ਕਰਨ ਗਈ ਔਰਤ ਨੂੰ ਪਿੱਟਬੁੱਲ ਕੁੱਤਿਆਂ ਨੇ ਵੱਢਿਆ, ਹਾਲਤ ਨਾਜ਼ੁਕ (ਵੀਡੀਓ)

ਉਕਤ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਚੀਤੇ ਦੀ ਵੀਡੀਓ ਬਣਾਉਣ ਲੱਗਾ ਤਾਂ ਉਹ ਕੰਧ ਟੱਪ ਕੇ ਚਲਾ ਗਿਆ। ਫਿਲਹਾਲ ਡਿਊਟੀ ਅਫ਼ਸਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਟੀਮ ਨਾਲ ਉੱਥੇ ਸਰਚ ਮੁਹਿੰਮ ਚਲਾਈ। ਉਨ੍ਹਾਂ ਨੇ ਦੱਸਿਆ ਕਿ ਸੈਂਟਰਾ ਗਰੀਨ ਸੋਸਾਇਟੀ ਤੋਂ ਕਰੀਬ 4 ਕਿਲੋਮੀਟਰ ਅੱਗੇ ਛਾਬੜਾ ਕਾਲੋਨੀ ਅਤੇ ਦੇਵ ਕਾਲੋਨੀ ਨੇੜੇ ਇਕ ਫਾਰਮ ਹਾਊਸ 'ਚ ਚੀਤੇ ਦੇ ਪੈਰਾਂ ਦੇ ਨਿਸ਼ਾਨ ਮਿਲੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਨੈਸ਼ਨਲ ਹਾਈਵੇਅ 'ਤੇ ਧਰਨੇ ਬਾਰੇ ਆਈ ਰਾਹਤ ਭਰੀ ਖ਼ਬਰ, ਲੋਕਾਂ ਨੇ ਲਿਆ ਸੁੱਖ ਦਾ ਸਾਹ

ਫਿਲਹਾਲ ਸੋਸਾਇਟੀ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਹਾਲਾਂਕਿ ਡਿਊਟੀ ਅਫ਼ਸਰ ਨੇ ਲੋਕਾਂ ਨੂੰ  ਬੱਚਿਆਂ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ। ਦੱਸਣਯੋਗ ਹੈ ਕਿ ਚੀਤੇ ਦੇ ਆਉਣ ਦੀ ਖ਼ਬਰ ਤੋਂ ਬਾਅਦ ਪੂਰੇ ਇਲਾਕੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਆਪੋ-ਆਪਣੇ ਫਲੈਟਾਂ 'ਚ ਰਹਿਣ ਲਈ ਕਿਹਾ ਗਿਆ ਸੀ। ਹੁਣ ਚੀਤੇ ਦੇ ਜਾਣ ਤੋਂ ਬਾਅਦ ਲੋਕ ਰਾਹਤ ਮਹਿਸੂਸ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News