ਅੰਮ੍ਰਿਤਸਰ : ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ 11 ਪੈਕਟ ਹੈਰੋਇਨ ਬਰਾਮਦ

Thursday, Mar 15, 2018 - 11:59 AM (IST)

ਅਜਨਾਲਾ (ਰਮਨਦੀਪ,ਗੁਰਜੰਟ) : ਬੀ. ਐੱਸ. ਐੱਫ. ਦੀ ਬੀ. ਓ. ਪੀ. ਰਾਮਕੋਟ 88 ਬਟਾਲੀਅਨ ਦੇ ਜਵਾਨਾਂ ਵੱਲੋਂ ਅੱਜ ਤੜਕਸਾਰ ਭਾਰਤ-ਪਾਕਿ ਸਰਹੱਦ ਤੋਂ 11 ਪੈਕਟ  ਹੈਰੋਇਨ ਬਰਾਮਦ ਕੀਤੀ ਗਈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਹ ਬਰਾਮਦਗੀ ਸਵੇਰੇ ਤਿੰਨ ਵਜੇ ਦੇ ਕਰੀਬ ਹੋਈ ਹੈ। ਸਮੱਗਲਰ ਪਾਕਿਸਤਾਨ ਵਾਲੇ ਪਾਸੇ ਤੋਂ ਪਲਾਸਟਿਕ ਦੀ ਪਾਈਪ ਰਾਹੀਂ ਕੰਡਿਆਲੀ ਤਾਰ 'ਚੋਂ ਭਾਰਤ ਵਾਲੇ ਪਾਸੇ ਨੂੰ ਹੈਰੋਇਨ ਦੇ ਪੈਕਟ ਧੱਕ ਰਹੇ ਸਨ। ਜਦੋਂ ਜਵਾਨਾਂ ਨੇ ਲਲਕਾਰਿਆ ਤਾਂ ਉਹ ਹੈਰੋਇਨ ਦੇ ਪੈਕਟ ਛੱਡ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਵਾਲੇ ਪਾਸੇ ਭੱਜਣ 'ਚ ਕਾਮਯਾਬ ਹੋ ਗਏ। ਇਸ ਸੰਬੰਧੀ ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨਾਲ ਸਪੰਰਕ ਨਹੀਂ ਹੋ ਸਕਿਆ।


Related News