BSF ਤੇ ਪੰਜਾਬ ਪੁਲਸ ਦੇ ਸਾਂਝੇ ਆਪਰੇਸ਼ਨ ਦੌਰਾਨ ਪਲਾਸਟਿਕ ਦੀਆਂ ਬੋਤਲਾਂ  ’ਚ ਹੈਰੋਇਨ ਬਰਾਮਦ

Wednesday, Apr 05, 2023 - 02:36 PM (IST)

ਖੇਮਕਰਨ (ਸੋਨੀਆ) : ਬੀ. ਐੱਸ. ਐੱਫ. ਬਟਾਲੀਅਨ 101 ਦੇ ਅਧੀਨ ਪੈੰਦੀ ਚੌਂਕੀ ਐੱਮ. ਪੀ. ਬੇਸ  ਤੋਂ 5 ਪੈਕਟ ਹੈਰੋਇਨ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਬਟਾਲੀਅਨ 101 ਅਤੇ ਪੁਲਸ ਥਾਣਾ ਖੇਮਕਰਨ ਵੱਲੋਂ  ਸ਼ੱਕ ਦੇ ਆਧਾਰ ’ਤੇ ਸਾਂਝਾ ਸਰਚ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਬੀ. ਐੱਸ. ਐੱਫ. ਬਟਾਲੀਅਨ 101 ਅਤੇ ਪੁਲਸ ਥਾਣਾ ਖੇਮਕਰਨ ਨੂੰ  ਚੌਂਕੀ ਐੱਮ. ਪੀ. ਬੇਸ ਤੋਂ 5 ਕੋਲਡਰਿੰਕ ਦੀਆਂ ਬੋਤਲਾਂ ’ਚ ਭਰੀ ਹੈਰੋਇਨ ਪ੍ਰਾਪਤ ਹੋਈ। ਜੋ ਕਿ 2 ਕਿਲੋ ਦੇ ਲਗਭਗ ਹੈ।

PunjabKesari

ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਨੇਤਾਵਾਂ ਦਾ ਭਵਿੱਖ ਤੈਅ ਕਰੇਗੀ ‘ਜਲੰਧਰ’ ਸੀਟ! ਹੋਵੇਗਾ ਚਹੁੰਤਰਫਾ ਮੁਕਾਬਲਾ

ਇਸ ਸੰਬੰਧੀ ਜਾਣਕਾਰੀ ਦਿੰਦੀਆਂ ਥਾਣਾ ਮੁਖੀ ਇੰਸਪੈਕਟਰ ਕਵੰਲਜੀਤ ਰਾਏ ਨੇ ਦੱਸਿਆ ਕਿ ਮਿਲੀ ਹੈਰੋਇਨ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀ ਵੀ ਹਿਰਾਸਤ ’ਚ ਲਏ  ਜਾਣਗੇ। ਮਿਲੀ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 10 ਕਰੋੜ ਦੱਸੀ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ : ਮੀਂਹ ਕਾਰਨ ਤਬਾਹ ਹੋਈਆਂ ਫ਼ਸਲਾਂ ਲਈ ਸੁਖਬੀਰ ਬਾਦਲ ਵਲੋਂ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦੀ ਮੰਗ

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News