ਪੁਲਸ ਦੀ ਵੱਡੀ ਕਾਰਵਾਈ, ਸਰਹੱਦੀ ਪਿੰਡ ਬੱਚੀਵਿੰਡ ਦੇ ਖੇਤਾਂ ’ਚੋਂ ਹੈਰੋਇਨ ਬਰਾਮਦ

Tuesday, Apr 18, 2023 - 08:55 PM (IST)

ਪੁਲਸ ਦੀ ਵੱਡੀ ਕਾਰਵਾਈ, ਸਰਹੱਦੀ ਪਿੰਡ ਬੱਚੀਵਿੰਡ ਦੇ ਖੇਤਾਂ ’ਚੋਂ ਹੈਰੋਇਨ ਬਰਾਮਦ

ਲੋਪੋਕੇ (ਜ.ਬ.) : ਸਰਹੱਦੀ ਪਿੰਡ ਬੱਚੀਵਿੰਡ ਵਿਖੇ ਲੋਪੋਕੇ ਪੁਲਸ ਨੇ ਤਲਾਸ਼ੀ ਅਭਿਆਨ ਦੌਰਾਨ ਖੇਤਾਂ ਵਿੱਚੋਂ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਐੱਸ. ਐੱਚ. ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਿਸੇ ਖਾਸ ਮੁਖ਼ਬਰ ਦੀ ਇਤਲਾਹ ਮਿਲੀ ਕਿ ਬੱਚੀਵਿੰਡ ਇਕ ਖੇਤ ਵਿਚ ਪੀਲੀ ਟੇਪ ਨਾਲ ਲਪੇਟੀ ਕੋਈ ਨਸ਼ੀਲੀ ਚੀਜ਼ ਪਈ ਹੈ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਧਿਆਪਕਾਂ ਨੂੰ ਇਹ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

ਪੁਲਸ ਨੇ ਤਲਾਸ਼ੀ ਅਭਿਆਨ ਚਲਾਇਆ ਤਾਂ ਕਿਸਾਨ ਸਾਹਿਬ ਸਿੰਘ ਦੇ ਖੇਤਾਂ ਵਿੱਚ ਦੋ ਪੈਕਟ ਹੈਰੋਇਨ ਬਰਾਮਦ ਹੋਈ, ਜਿਸਦਾ ਵਜ਼ਨ 2 ਕਿਲੋ 80 ਗ੍ਰਾਮ ਹੈ। ਉਨ੍ਹਾਂ ਕਿਹਾ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਸਮੱਗਲਿੰਗ ਕਰ ਕੇ ਮੰਗਵਾਈ ਗਈ। ਇਸ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਸਾਰੇ ਪੱਖਾਂ ਨੂੰ ਬਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ।


author

Mandeep Singh

Content Editor

Related News