ਅਟਾਰੀ ਸਰਹੱਦ ਤੋਂ ਵੱਡੀ ਖ਼ਬਰ : ਅਫਗਾਨਿਸਤਾਨ ਤੋਂ ਆਏ ਡਰਾਈਫਰੂਟ ਦੇ ਟਰੱਕ ’ਚੋਂ ਬਰਾਮਦ ਹੋਈ ਹੈਰੋਇਨ
Tuesday, Oct 04, 2022 - 02:04 PM (IST)
ਅੰਮ੍ਰਿਤਸਰ (ਨੀਰਜ) - ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟ ਰਿਹਾ। ਪਾਕਿ ਕਦੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਕਦੇ ਕਿਸੇ ਚੀਜ਼ਾਂ ’ਚ ਬੰਦ ਕਰਕੇ ਹੈਰੋਇਨ ਨੂੰ ਭਾਰਤ ਭੇਜਦਾ ਹੈ। ਅੱਜ ਅਫਗਾਨਿਸਤਾਨ ਤੋਂ ਆਏ ਇਕ ਡਰਾਈਫਰੂਟ ਦੇ ਟਰੱਕ ’ਚੋਂ ਜਦੋਂ 385 ਗ੍ਰਾਮ ਹੈਰੋਇਨ ਬਰਾਮਦ ਹੋਣ ਦੀ ਸੂਚਨਾ ਮਿਲੀ ਤਾਂ ਸਭ ਹੈਰਾਨ ਹੋ ਗਏ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਕੋਰਟ ਕੰਪਲੈਕਸ ਦੇ ਬਾਹਰ ਚੱਲੀਆਂ ਤਲਵਾਰਾਂ, ਸਹੁਰੇ ਨੇ ਨੂੰਹ ’ਤੇ ਕੀਤਾ ਜਾਨਲੇਵਾ ਹਮਲਾ
ਮਿਲੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਤੋਂ ਡਰਾਈ ਫਰੂਟਸ ਦਾ ਇਕ ਟਰੱਕ ਅੱਜ ਅਟਾਰੀ ਸਰਹੱਦ 'ਤੇ ਪੁੱਜਾ। ਉਕਤ ਟਰੱਕ ਦੀ ਜਦੋਂ ਸਰਹੱਦ ’ਤੇ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਈ। ਹੈਰੋਇਨ ਨੂੰ ਚੁੰਬਕ ਦੀ ਮਦਦ ਨਾਲ ਟਰੱਕ ਦੇ ਹੇਠਾਂ ਚਿਪਕਾਇਆ ਗਿਆ ਸੀ। ਜਿਵੇਂ ਇਹ ਟਰੱਕ ਅਟਾਰੀ ਸਰਹੱਦ 'ਤੇ ਪੁੱਜਾ ਤਾਂ ਚੈਕਿੰਗ ਦੌਰਾਨ ਟਰੱਕ ’ਚੋਂ ਹੈਰੋਇਨ ਦੀ ਖੇਪ ਬਰਾਮਦ ਹੋ ਗਈ। ਸਰਹੱਦ ’ਤੇ ਤਾਇਨਾਤ ਅਧਿਕਾਰੀਆਂ ਨੇ ਟਰੱਕ ਵਿੱਚ ਸਵਾਰ ਨਸ਼ਾ ਤਸਕਰ ਨੂੰ ਵੀ ਕਾਬੂ ਕਰ ਲਿਆ ਹੈ।
ਪੜ੍ਹੋ ਇਹ ਵੀ ਖ਼ਬਰ : ਸੁਹਰਿਆਂ ਤੋਂ ਦੁਖੀ ਵਿਆਹੁਤਾ ਨੇ ਹੱਥੀਂ ਗੱਲ ਲਾਈ ਮੌਤ, 2 ਸਾਲ ਪਹਿਲਾਂ ਹੋਇਆ ਸੀ ਵਿਆਹ