ਹੈਰੋਇਨ ਸਮੇਤ ਫਡ਼ੇ ਗਏ ਦੋਸ਼ੀ ਪੁਲਸ ਰਿਮਾਂਡ ’ਤੇ

Thursday, Aug 23, 2018 - 03:44 AM (IST)

ਹੈਰੋਇਨ ਸਮੇਤ ਫਡ਼ੇ ਗਏ ਦੋਸ਼ੀ ਪੁਲਸ ਰਿਮਾਂਡ ’ਤੇ

ਅੰਮ੍ਰਿਤਸਰ,   (ਬੌਬੀ)-  ਥਾਣਾ ਬੀ-ਡਵੀਜ਼ਨ ਦੇ ਏ.ਐੱਸ.ਆਈ. ਵਲੋਂ ਬੀਤੇ ਦਿਨ ਵੱਖ-ਵੱਖ ਦੋ ਮਾਮਲਿਆਂ ’ਚ ਫਡ਼ੀ ਗਈ ਹੈਰੋਇਨ ਨਾਲ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ  ਪੁੱਛਗਿਛ ਲਈ ਪੁਲਸ ’ਚ ਰਿਮਾਂਡ ਮੰਗਿਆ। ਪੁਲਸ ਦੀ ਮੰਗ ਨੂੰ ਜਾਇਜ਼ ਕਰਾਰ ਦਿੰਦੇ ਹੋਏ ਮਾਣਯੋਗ ਅਦਾਲਤ ’ਚ ਦੋਨਾਂ ਦੋਸ਼ੀਆਂ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜਾਣਕਾਰੀ ਅਨੁਸਾਰ ਥਾਣਾ ਬੀ-ਡਵੀਜ਼ਨ ਦੇ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਲਵਪ੍ਰੀਤ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਤਰਨਤਾਰਨ ਰੋਡ ਤੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਇਸੇ ਤਰ੍ਹਾਂ ਕੁਲਦੀਪ ਸਿੰਘ ਉਰਫ ਬੱਬ ਵਾਸੀ ਪੁਰਾਣੀ ਚੁੰਗੀ ਤਰਨਤਾਰਨ-ਰੋਡ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋਵੇ ਦੋਸ਼ੀ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਮਾਣਯੋਗ ਅਦਾਲਤ ਵਲੋਂ ਰਿਮਾਂਡ ਲੈਣ ਦੇ ਉਪਰੰਤ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਦੋਸ਼ੀ ਵੱਡੇ ਮਗਰਮੱਛਾਂ ਤੱਕ ਪਹੁੰਚਾਉਣਗੇ ਤੇ ਇੰਨ੍ਹਾਂ ਨੂੰ ਹੈਰੋਇਨ ਸਪਲਾਈ ਕਰਨ ਵਾਲਿਆਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ  ਮੁੱਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਛੋਟੇ ਸਮਗਲਰਾਂ ਦੇ ਜਰੀਏ ਵੱਡੇ ਮਗਰਮੱਛਾਂ ਨੂੰ ਫਡ਼ਿਆ ਜਾਵੇਗਾ। ਇੰਨ੍ਹਾਂ ਦੋਨਾਂ ਦੋਸ਼ੀਆਂ ਦੇ ਮੋਬਾਇਲ ਫੋਨ ਤੋਂ ਹੈਰੋਇਨ ਖਰੀਦਣ ਵਾਲਿਆਂ ਨੂੰ ਵੀ ਫਡ਼ਨ ਲਈ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਛਾਪਾਮਾਰੀ ਕਰ ਕੇ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਏਗੀ। 


Related News