ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

09/25/2019 4:35:20 PM

ਮੋਗਾ (ਵਿਪਨ) : ਮੋਗਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫਿਰੋਜ਼ਪੁਰ 29 ਬਟਾਲੀਅਨ ਬੀ.ਐੱਸ.ਐੱਫ ਦੀ ਮਦਦ ਨਾਲ ਬੀ.ਓ.ਪੀ. ਜਗਦੀਸ਼ ਦੇ ਗੇਟ ਨੰਬਰ 193 ਦੇ ਨਾਲ ਲੱਗਦੇ ਖੇਤਾਂ 'ਚੋਂ 2 ਪੈਕੇਟ ਹੈਰੋਇਨ ਬਰਾਮਦ ਕੀਤੇ ਹਨ।  ਜਿਸ ਦਾ ਵਜ਼ਨ ਇਕ ਕਿਲੋ 60 ਗ੍ਰਾਮ ਹੈ। ਇਸ ਹੈਰੋਇਨ ਦੀ ਕੀਮਤ 5 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਮੋਗਾ ਦੇ ਐੱਸ.ਪੀ.ਡੀ.ਐੱਚ.ਐੱਸ. ਪਰਮਾਰ ਨੇ ਇਕ ਪ੍ਰੈੱਸ ਵਾਰਤਾਂ 'ਚ ਦਿੱਤੀ।

ਉਨ੍ਹਾਂ ਦੱਸਿਆ ਕਿ ਸੀ.ਆਈ.ਏ. ਸਟਾਫ ਦੇ ਮੁਖੀ ਤਰਲੋਚਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਇਲਾਕੇ 'ਚ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਸਮੱਗਲਰਾਂ ਨਾਲ ਮਿਲ ਕੇ ਭਾਰਤੀ ਇਲਾਕੇ 'ਚ ਪੈਂਦੇ ਖੇਤਾਂ 'ਚ ਹੈਰੋਇਨ ਲੁਕਾ ਕੇ ਰੱਖੀ ਹੈ ਅਤੇ ਜੇਕਰ ਛਾਪਾਮਾਰੀ ਕੀਤੀ ਜਾਵੇ ਤਾਂ ਹੈਰੋਇਨ ਮਿਲ ਸਕਦੀ ਹੈ। ਇਸ 'ਤੇ ਕਾਰਵਾਈ ਕਰਦੇ ਹੋਏ ਐੱਸ.ਪੀ.ਡੀ. ਹਰਿੰਦਰ ਸਿੰਘ ਪਰਮਾਰ ਦੀ ਅਗਵਾਈ 'ਚ ਬਣਾਈ ਗਈ ਟੀਮ ਨੇ ਬੀ.ਓ. ਪੀ. ਜਗਦੀਸ਼ ਇਲਾਕੇ 'ਚ ਬੀ.ਐੱਸ.ਐੱਫ ਦੀ ਸਹਾਇਤਾ ਨਾਲ ਸਰਚ ਮੁਹਿੰਮ ਕੀਤੀ ਅਤੇ ਖੇਤਾਂ 'ਚ ਕਰੀਬ ਇਕ ਕਿਲੋ 160 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤੀ। ਪੁਲਸ ਨੇ ਅਣਜਾਣ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News